The Khalas Tv Blog India ਸਵਾਤੀ ਮਾਲੀਵਾਲ ਮਾਮਲਾ: ਦਿੱਲੀ ਪੁਲਿਸ ਨੇ ਸੀਐਮ ਹਾਊਸ ਪਹੁੰਚ ਕੇ ਕੀਤੀ ਕਾਰਵਾਈ
India

ਸਵਾਤੀ ਮਾਲੀਵਾਲ ਮਾਮਲਾ: ਦਿੱਲੀ ਪੁਲਿਸ ਨੇ ਸੀਐਮ ਹਾਊਸ ਪਹੁੰਚ ਕੇ ਕੀਤੀ ਕਾਰਵਾਈ

Maliwal Criticizes Delhi LG's Order to Terminate Services of 223 Employees

ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ ਦਾ ਮਾਮਲਾ ਲਗਾਤਾਰ ਤੂਲ ਫੜ ਰਿਹਾ ਹੈ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਨੂੰ ਸ਼ਨੀਵਾਰ ਸ਼ਾਮ 4:30 ਵਜੇ ਸੀਐਮ ਹਾਊਸ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਦੇਰ ਰਾਤ ਉਸ ਨੂੰ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਐਤਵਾਰ ਦੁਪਹਿਰ ਨੂੰ ਸੀਐਮ ਹਾਊਸ ਪਹੁੰਚ ਕੇ ਲੜਾਈ ਦੇ ਸਮੇਂ ਦੀ ਸੀਸੀਟੀਵੀ ਫੁਟੇਜ ਅਤੇ ਡੀਵੀਆਰ ਇਕੱਠੇ ਕੀਤੇ ਹਨ।

ਵਿਭਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ  5 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਬਿਭਵ ਨੂੰ ਹੁਣ 23 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੱਸ ਦੇਈਏ ਕਿ 13 ਮਈ ਨੂੰ ਸਵਾਤੀ ਮਾਲੀਵਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਦਫਤਰ ਵਿੱਚ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਨੇ ਬਦਸਲੂਕੀ ਕੀਤੀ ਸੀ। ਜਿਸ ਦੀ ਤਸਦੀਕ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਵੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ –  BJP ਹੈੱਡਕੁਆਰਟਰ ਨਹੀਂ ਪਹੁੰਚ ਸਕੇ ਅਰਵਿੰਦ ਕੇਜਰੀਵਾਲ, ਬੀਜੇਪੀ ’ਤੇ ‘ਆਪ੍ਰੇਸ਼ਨ ਝਾੜੂ’ ਚਲਾਉਣ ਦੇ ਲਾਏ ਇਲਜ਼ਾਮ

 

Exit mobile version