The Khalas Tv Blog India ਦਿੱਲੀ ਨਹੀਂ  ਰਹੀ ਦਿਲ ਵਾਲੋਂ ਕੀ
India

ਦਿੱਲੀ ਨਹੀਂ  ਰਹੀ ਦਿਲ ਵਾਲੋਂ ਕੀ

ਕ.ਸ ਬਨਵੈਤ/ ਗੁਰਪ੍ਰੀਤ ਸਿੰਘ

 ‘ਦ ਖ਼ਾਲਸ ਬਿਊਰੋ : ਮੁਲਕ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਵੱਧ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੌਰਾਨ ਅਪਰਾਧਾਂ ਵਿੱਚ ਸਭ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ। ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ ਚਾਲੂ ਸਾਲ ਦੇ ਪਹਿਲੇ ਸੱਤ ਮਹੀਨਿਆਂ ਭਾਵ 31 ਜੁਲਾਈ ਤੱਕ 1100 ਔਰਤਾਂ ਨਾਲ ਕਥਿਤ ਤੌਰ ‘ਤੇ ਬਲਾਤਕਾਰ  ਹੋਇਆ ਹੈ। ਪਿਛਲੇ ਸਾਲ 31 ਜੁਲਾਈ ਤੱਕ 1033 ਔਰਤਾਂ ਨੂੰ ਇਸ ਘਨੌਣੇ ਅਪਰਾਧ ਦਾ ਸਾਹਮਣਾ ਕਰਨਾ ਪਿਆ ਸੀ । ਦੋਹਾਂ ਸਾਲਾਂ ਦੇ ਅੰਕੜਿਆਂ ਦਾ ਤੁਲਣਾ ਕਰੀਏ ਤਾਂ 6.48 ਫ਼ੀਸਦੀ ਦਾ ਵਾਧਾ ਹੋਇਆ ਹੈ।

ਦਿੱਲੀ ਪੁਲਿਸ ਦੀ ਔਰਤਾਂ ਨੂੰ ਸੁਰੱਖਿਆ ਦੇਣ ਦੇ ਵਾਅਦਿਆਂ ਦੀ ਪੋਲ ਵਿਭਾਗ ਦੇ ਆਪਮੇ ਅੰਕੜੇ ਖੋਲ ਰਹੇ ਹਨ। ਬੀਤਾ ਸਾਲ ਦੌਰਾਨ 1244 ਔਰਤਾਂ ‘ਚੇ ਜਾਨਲੇਵਾ ਹਮਲੇ ਹੋਏ ਸਨ। ਜਦਕਿ ਚਾਲੂ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਇਹ ਗਿਣਤਾ 1480 ਨੂੰ ਪੁੱਜ ਗਈ ਹੈ।

ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਹੋਰ ਵੀ ਅੰਕੜੇ  ਸਾਹਮਣੇ ਆਏ ਹਨ ਕਿ ਕੌਮਾ ਰਾਜਧਾਨੀ ਦਿੱਲੀ ਵਿੱਚ ਹੁਣ ਤੱਕ 2200 ਔਰਤਾਂ ਅਗਵਾ ਕੀਤਾ ਜਾ ਚੁੱਕਾ ਹੈ ਜਦਕਿ ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਇਹ ਗਿਣਤੀ 1880 ਸੀ। ਸਾਲ 2021 ਦੌਰਾਨ ਅਗਵਾ ਦੀਆਂ ਕੁੱਲ 3738 ਘਟਨਾਵਾਂ ਸਾਹਮਣੇ ਆਈਆਂ ਸਨ। ਆਪਣੇ ਪਰਿਵਾਰਾਂ ਵੱਲੋਂ ਔਰਤਾਂ ‘ਤੇ ਜ਼ਿਆਦਤੀਆਂ ਕਰਨ ਦਾ ਮਾਮਲੇ ਵਿੱਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਲ 2022 ਦੌਰਾਨ ਔਰਤਾਂ ‘ਤੇ ਸਹੁਰਾ ਪਰਿਵਾਰ ਵੱਲੋਂ ਜ਼ੁਲਮ ਢਾਹੁਣ ਦੇ 2704 ਕੇਸ ਦੱਸੇ ਗਏ ਹਨ। ਜਦਕਿ ਪਿਛਲੇ ਪੂਰੇ ਸਾਲ ਦੌਰਾਨ ਇਹ ਗਿਣਤੀ 2069 ਸੀ। ਲੰਘੇ ਸਾਲ 72 ਔਰਤਾਂ ਦੀ ਜਾਨ ਲੈ ਲਈ ਗਈ ਸੀ ਜਦਕਿ ਚਾਲੂ ਸਾਲ ਦੌਰਾਨ ਹੁਣ ਤੱਕ 69 ਔਰਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਹਨ। ਕੁੱਲ ਮਿਲਾ ਕੇ ਰਾਜਧਾਨੀ ਵਿੱਚ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ 17 ਫ਼ੀਸਦੀ ਦਾ ਵਾਧਾ ਹੋਇਆ ਹੈ।  

ਮੁਲਕ ਵਾਸੀਆਂ ਨੂੰ ਹਾਲੇ ਨਿਰਭੈਯਾ ਕਾਂਡ ਭੁੱਲਿਆ ਨਹੀਂ ਕਿ ਇਸ ਸਾਲ 18 ਮਈ ਨੂੰ ਇੱਕ ਦਿਲ ਦਿਹਲਾਉਣ ਵਾਲੀ ਘਟਨਾ ਦਾ ਪਤਾ ਲੱਗਾ ਸੀ । ਤੇਰਾਂ ਸਾਲ ਦੀ ਇੱਕ ਮਾਸੂਮ ਬੱਚੀ ਨਾਲ ਅੱਠ ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਲੜਕੀ 24 ਅਪ੍ਰੈਲ ਨੂੰ ਲਾਪਤਾ ਹੋਈ ਸੀ ਜਦਕਿ ਦੋ ਮਈ ਨੂੰ ਸਟੇਟ ਮੈਟਰੋ ਤੋਂ ਬੁਰੀ ਹਾਲਤ ਵਿੱਚ ਮਿਲੀ ਸੀ। ਇਹੋ ਜਿਹੀਆਂ ਘਟਨਾਵਾਂ ਦਿੱਲੀ ਵਿੱਚ ਰੋਜ਼ਾਨਾ ਵਾਪਰਦੀਆਂ ਹਨ।

ਹਾਲੇ ਜਨਵਰੀ ਵਿੱਚ ਵਾਪਰੀ ਇੱਕ ਘਟਨਾ ਦੀ ਚੀਸ ਵੀ ਮੱਠੀ ਨਹੀਂ ਪਈ ਜਿਸ ਵਿੱਚ ਇੱਕ ਖਾਸ ਭਾਈਚਾਰੇ ਦੀ ਔਰਤ ਦੀ ਕੱਪੜੇ ਪਾੜ ਕੇ ਪਹਿਲਾਂ ਉਸਦੀ ਮੂੰਹ ਕਾਲਾ ਕੀਤਾ ਗਿਆ ਫੇਰ ਉਸਦੇ ਗਲ ਵਿੱਚ ਚੱਪਲਾਂ ਦੀ ਮਾਲਾ ਪਾ ਕੇ ਪਰੇਡ ਕਰਵਾਈ ਗਈ ਸੀ। ਇਸ ਸ਼ਰਮਨਾਕ ਵਰਤਾਰੇ ਵਿੱਚ 12 ਔਰਤਾਂ , 4 ਪੁਰਸ਼ , 2 ਲੜਕੇ ਅਤੇ ਤਿੰਨ ਲੜਕੀਆਂ ਸ਼ਾਮਲ ਸਨ।

ਇਹ ਅੰਕੜੇ  ਕੇਵਲ ਉਨ੍ਹਾਂ ਕੇਸਾਂ ਦੇ ਅਧਾਰਿਤ ਹਨ ਜਿਹੜੇ ਪੁਲਿਸ ਨੇ ਦਰਜ ਕੀਤੇ ਹਨ। ਸੈਂਕੜੇ ਕੇਸ ਸਮਾਜ ਅਤੇ ਧਾਕੜਾਂ ਦੇ ਹਿੱਕ ਦੋ ਜ਼ੋਰ ਨਾਲ ਦਬਾਅ ਵੀ ਲਏ ਜਾਂਦੇ ਹਨ। ਉਂਝ ਮੁਲਕ ਦੇ ਦੂਜੇ ਰਾਜਾਂ ਦੀ ਸਥਿਤੀ ਵੀ ਅਪਰਾਧ ਪੱਖੋਂ ਬੇਹਤਰ ਨਹੀਂ ਹੈ ਪਰ ਇੱਥੇ ਇਹ ਕਹਿਣਾ ਵੀ ਪਵੇਗਾ ਕਿ ਕੌਮੀ ਰਾਜਧਾਨੀ ਸਮੇਤ ਪੂਰੇ ਦੇਸ਼ ਵਿੱਚ ਵੱਧ ਰਿਹਾ  ਅਪਰਾਧ ਸਮਾਜ ਅਤੇ ਸਰਕਾਰ ਦੇ ਮੱਥੇ ‘ਤੇ ਧੱਬਾ ਹੈ।  

Exit mobile version