ਦਿੱਲੀ ਹਾਈਕੋਰਟ ਨੇ 3 ਮਹੀਨੇ ਦੇ ਅੰਦਰ ਜਾਂਚ ਰਿਪੋਰਟ ਮੰਗੀ
‘ਦ ਖ਼ਾਲਸ ਬਿਊਰੋ : ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਮੁਸ਼ਕਲਾਂ ਵਿੱਚ ਘਿਰ ਦੇ ਹੋਏ ਨਜ਼ਰ ਆ ਰਹੇ ਹਨ। ਦਿੱਲੀ ਹਾਈਕੋਰਟ ਨੇ 2018 ਦੇ ਇੱਕ ਮਾਮਲੇ ਵਿੱਚ ਉਨ੍ਹਾਂ ਖਿਲਾਫ਼ ਰੇਪ ਦੀ FIR ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਰਫ਼ ਇੰਨਾਂ ਹੀ ਨਹੀਂ ਅਦਾਲਤ ਨੇ ਦਿੱਲੀ ਪੁਲਿਸ ਦੀ ਢਿਲੀ ਕਾਰਵਾਈ ਨੂੰ ਲੈ ਕੇ ਵੀ ਫਟਕਾਰ ਲਗਾਈ ਹੈ। ਹਾਈਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਜਾਂਚ ਰਿਪੋਰਟ 3 ਮਹੀਨੇ ਦੇ ਅੰਦਰ ਹੇਠਲੀ ਅਦਾਲਤ ਨੂੰ ਸੌਂਪੀ ਜਾਵੇ। ਉਧਰ ਸ਼ਾਹਨਵਾਜ਼ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਪੀੜਤ ਨੇ ਲਗਾਇਆ ਸੀ ਇਹ ਇਲਜ਼ਾਮ
2018 ਵਿੱਚ ਪੀੜਤ ਨੇ ਇਲਜ਼ਾਮ ਲਗਾਇਆ ਸੀ ਕਿ ਦਿੱਲੀ ਦੇ ਛਤਰਪੁਰ ਫਾਰਮ ਹਾਊਸ ਵਿੱਚ ਉਸ ਦੇ ਨਾਲ ਰੇਪ ਕੀਤਾ ਗਿਆ ਅਤੇ ਜਾਨ ਤੋਂ ਮਾ ਰਨ ਦੀ ਧ ਮਕੀ ਦਿੱਤੀ ਗਈ। ਪੀੜਤ ਮਹਿਲਾ ਨੇ ਨਿੱਚਲੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਕਿ CRPC ਦੀ ਧਾਰਾ 156 (3) ਦੇ ਤਹਿਤ ਸ਼ਾਹਨਵਾਜ਼ ਦੇ ਖਿਲਫ਼ ਦਿੱਲੀ ਪੁਲਿਸ FIR ਦਰਜ ਕਰੇ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ ਇਸ ਫੈਸਲੇ ਦੇ ਖਿਲਾਫ਼ ਸ਼ਾਹਨਵਾਜ਼ ਹਾਈਕੋਰਟ ਪਹੁੰਚੇ ਸਨ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।
ਹਾਈਕੋਰਟ ਨੇ ਕਿਹਾ ਜਾਂਚ ਦਾ ਅਧਾਰ ਹੈ
ਦਿੱਲੀ ਹਾਈਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਜਾਂਚ ਦਾ ਅਧਾਰ ਹੈ,ਜਾਂਚ ਤੋਂ ਬਾਅਦ ਹੀ ਪੁਲਿਸ ਕਿਸੇ ਨਤੀਜੇ ‘ਤੇ ਪਹੁੰਚੇਗੀ ਕਿ ਅਪਰਾਧ ਹੋਇਆ ਹੈ ਜਾਂ ਨਹੀਂ, ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਦੀ ਜਾਂਚ ਰਿਪੋਰਟ ਨੂੰ ਮੰਨਣਾ ਹੈ ਜਾਂ ਨਹੀਂ ਇਸ ਦਾ ਫੈਸਲਾ ਮੈਟ੍ਰੋਪੋਲਿਟਿਨ ਮੈਜਿਸਟ੍ਰਟ ਹੀ ਲੈਣਗੇ।