The Khalas Tv Blog India ਦਿੱਲੀ ਵਿੱਚ ਤਾਲਾਬੰਦੀ ਬਾਰੇ ਕੀ ਹੈ ਕੇਜਰੀਵਾਲ ਦੀ ਸਰਕਾਰ ਦਾ ਨਵਾਂ ਤਰੀਕਾ, ਪੜ੍ਹੋ ਇਸ ਖ਼ਬਰ ‘ਚ
India Punjab

ਦਿੱਲੀ ਵਿੱਚ ਤਾਲਾਬੰਦੀ ਬਾਰੇ ਕੀ ਹੈ ਕੇਜਰੀਵਾਲ ਦੀ ਸਰਕਾਰ ਦਾ ਨਵਾਂ ਤਰੀਕਾ, ਪੜ੍ਹੋ ਇਸ ਖ਼ਬਰ ‘ਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਰਾਜਧਾਨੀ ਦਿੱਲੀ ਇਨ੍ਹਾਂ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਫਿਲਹਾਲ ਤਾਲਾਬੰਦੀ ਕਰਨ ਦਾ ਕੋਈ ਵਿਚਾਰ ਨਹੀਂ ਹੈ, ਫਿਰ ਵੀ ਜੇਕਰ ਤਾਲਾਬੰਦੀ ਕਰਨ ਦੀ ਨੌਬਤ ਆਉਂਦੀ ਹੈ ਤਾਂ ਇਸ ਤੋਂ ਪਹਿਲਾਂ ਉਹ ਲੋਕਾਂ ਦੀ ਰਾਇ ਜ਼ਰੂਰ ਲੈਣਗੇ ਕਿ ਤਾਲਾਬੰਦੀ ਕੀਤੀ ਜਾਵੇ ਜਾਂ ਨਹੀਂ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਕੋਰੋਨਾਵਾਇਰਸ ਦੀ ਚੌਥੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 3 ਹਜ਼ਾਰ 583 ਨਵੇਂ ਮਾਮਲੇ ਸਾਹਮਣੇ ਆਏ ਹਨ।


ਕੇਜਰੀਵਾਲ ਨੇ ਕਿਹਾ ਕਿ ਇਸ ਇਨਫੈਕਸ਼ਨ ਉੱਤੇ ਕਾਬੂ ਪਾਉਣ ਲਈ ਲੋਕਾਂ ਦਾ ਵੀ ਫਰਜ਼ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰਨ। ਸਰਕਾਰ ਲੋਕਾਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਚੁਕੱਗੇ। ਉਨ੍ਹਾਂ ਦੱਸਿਆ ਕਿ 71 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਦਿੱਲੀ ਸਰਕਾਰ ਦਾ ਪੂਰਾ ਜ਼ੋਰ ਲੋਕਾਂ ਨੂੰ ਇਸ ਲਾਗ ਤੋਂ ਬਚਾਉਣ ‘ਤੇ ਲੱਗਾ ਹੋਇਆ ਹੈ।

Exit mobile version