The Khalas Tv Blog India ਦਿੱਲੀ ਦੇ ਪਾਰਕਾਂ ਵਿੱਚ ਕੱਲ੍ਹ ਤੋਂ ਫਿਰ ਲੱਗਣਗੀਆਂ ਰੌਣਕਾਂ
India

ਦਿੱਲੀ ਦੇ ਪਾਰਕਾਂ ਵਿੱਚ ਕੱਲ੍ਹ ਤੋਂ ਫਿਰ ਲੱਗਣਗੀਆਂ ਰੌਣਕਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਦਿੱਲੀ ਸਰਕਾਰ ਨੇ ਹੁਣ ਹੌਲੀ ਹੌਲੀ ਹਟਾ ਦਿੱਤਾ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਪਬਲਿਕ ਪਾਰਕਾਂ, ਗਾਰਡਨ, ਗੋਲਫ ਕਲੱਬਾਂ, ਬਾਰਾਂ ਅਤੇ ਬਾਹਰੀ ਯੋਗਾ ਗਤੀਵਿਧੀਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਡੀਡੀਐਮਏ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਕੋਰੋਨਾ ਨਿਯਮਾਂ ਨੂੰ ਲਾਗੂ ਕਰਵਾਉਣਾ ਜ਼ਿਲ੍ਹਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।

ਦਿੱਲੀ ‘ਚ ਇਕ ਜ਼ੋਨ ਵਿਚ ਇਕ ਦਿਨ ਵਿਚ ਸਿਰਫ ਇਕ ਹਫਤਾਵਾਰੀ ਮਾਰਕੀਟ ਲੱਗੇਗੀ, ਜਦੋਂਕਿ ਰਿਹਾਇਸ਼ੀ ਇਲਾਕਿਆਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣਗੀਆਂ।

ਇਸ ਤੋਂ ਇਲਾਵਾ ਸਾਰੇ ਬਾਜ਼ਾਰਾਂ ਅਤੇ ਮਾਲਾਂ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਹੈ। ਇਸ ਦੇ ਨਾਲ ਹੀ ਰੈਸਟੋਰੈਂਟ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਨਾਲ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹਣਗੇ। ਇਸ ਤੋਂ ਇਲਾਵਾ ਹੁਣ 50 ਪ੍ਰਤੀਸ਼ਤ ਸਮਰੱਥਾ ਵਾਲੀਆਂ ਬਾਰਾਂ ਵੀ ਖੋਲੀਆਂ ਜਾ ਸਕਦੀਆਂ ਹਨ।

Exit mobile version