ਬਿਉਰੋ ਰਿਪੋਰਟ : ਪੰਜਾਬ ਤੋਂ ਦਿੱਲੀ ਜਾਣ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਹੈ । ਜੇਕਰ ਤੁਸੀਂ ਏਅਰਪੋਰਟ ਜਾਂ ਫਿਰ ਦਿੱਲੀ ਵਿੱਚ ਰਿਸ਼ਤੇਦਾਰ ਕੋਲ ਜਾਣ ਲਈ ਟੈਕਸੀ ਲਈ ਹੈ ਤਾਂ ਫੌਰਨ ਕੈਂਸਲ ਕਰਵਾ ਦਿਉ । ਕਿਉਂਕਿ ਤੁਹਾਡੀ ਟੈਕਸੀ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ । ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਐੱਪ ਵਾਲੀ ਟੈਕਸੀਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ । ਕੇਜਰੀਵਾਲ ਸਰਕਾਰ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਿੱਲੀ ਤੋਂ ਬਾਹਰ ਰਜਿਸਟਰਡ ਓਲਾ,ਉਬਰ ਸਮੇਤ ਦੂਜੀਆਂ ਟੈਕਸੀਆਂ ਦੀ ਐਂਟਰੀ ‘ਤੇ ਬੈਨ ਲੱਗਾ ਦਿੱਤਾ ਗਿਆ ਹੈ । ਰਾਜਧਾਨੀ ਵਿੱਚ ਸਿਰਫ਼ ਦਿੱਲੀ ਰਜਿਸਟਰਡ ਟੈਕਸੀ ਹੀ ਚੱਲੇਗੀ ।
ਮਨਿਸਟ੍ਰੀ ਆਫ ਅਰਥ ਸਾਇੰਸ ਦਾ ਕਹਿਣਾ ਹੈ ਕਿ ਦਿੱਲੀ -NCR ਵਿੱਚ ਅਗਲੇ 5 ਤੋਂ 6 ਦਿਨਾਂ ਦੇ ਅੰਦਰ ਏਅਰ ਕੁਆਲਿਟੀ ਨਾਜ਼ੁਕ ਰਹੇਗੀ । ਪ੍ਰਦੂਸ਼ਣ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ । ਵੀਰਵਾਰ 9 ਨਵੰਬਰ ਨੂੰ ਦਿੱਲੀ ਦੀ ਏਅਰ ਕੁਆਲਿਟੀ ਇਨਡੈਕਸ(AQI) 440 ਦਰਜ ਕੀਤਾ ਗਿਆ ਸੀ । ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਿਕ ਦਿੱਲੀ ਦੇ ਨਾਲ ਲੱਗ ਦੇ ਸ਼ਹਿਰਾਂ ਵਿੱਚ ਹਵਾ ਜ਼ਹਿਰੀਲੀ ਹੈ । ਗ੍ਰੇਟਰ ਨੋਇਡਾ ਵਿੱਚ ਵੀਰਵਾਰ AQI 450 ਸੀ,ਫਰੀਦਬਾਦ ਵਿੱਚ 413, ਗਾਜ਼ੀਆਬਾਦ 369, ਗੁਰੂਗਰਾਮ 396 ਅਤੇ ਨੋਇਡਾ 394 ਰਿਹਾ ।
ਦਿੱਲੀ ਦੇ ਇੰਦਰਪ੍ਰਸਥ ਓਪੋਲੋ ਹਸਪਤਾਲ ਦੇ ਡਾਕਟਰ ਰਾਜੇਸ਼ ਚਾਵਲਾ ਨੇ ਦੱਸਿਆ ਕਿ ਦਿੱਲੀ -NCR ਵਿੱਚ ਸਾਹ ਲੈਣ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ 10 ਸਿਗਰੇਟ ਪੀਣ ਦੇ ਬਰਾਬਰ ਹੈ । ਖਰਾਬ ਏਅਰ ਕੁਆਲਿਟੀ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਦੀ ਵਜ੍ਹਾ ਕਰਕੇ ਅਸਥਮਾ,ਬ੍ਰੋਕਾਇਟਿਸ ਅਤੇ ਕ੍ਰੋਨਿਕ ਵਰਗੀਆਂ ਹੋਰ ਬਿਮਾਰੀਆਂ ਹੋ ਸਕਦੀ ਹਨ।