The Khalas Tv Blog India ਦਿੱਲੀ ਦੀ ਮੁੱਖ ਮੰਤਰੀ ਨੂੰ ਅਜੇ ਮਾਕਨ ਦੇ ਬਿਆਨ ‘ਤੇ ਆਇਆ ਗੁੱਸਾ! ਇੰਡੀਆ ਗਠਜੋੜ ਨੂੰ ਲੈ ਕੇ ਕਹੀ ਵੱਡੀ ਗੱਲ
India

ਦਿੱਲੀ ਦੀ ਮੁੱਖ ਮੰਤਰੀ ਨੂੰ ਅਜੇ ਮਾਕਨ ਦੇ ਬਿਆਨ ‘ਤੇ ਆਇਆ ਗੁੱਸਾ! ਇੰਡੀਆ ਗਠਜੋੜ ਨੂੰ ਲੈ ਕੇ ਕਹੀ ਵੱਡੀ ਗੱਲ

ਬਿਉਰੋ ਰਿਪੋਰਟ – ਇੰਡੀਆ ਗਠਜੋੜ ਵਿਚ ਤਰੇੜ ਆ ਸਕਦੀ ਹੈ ਕਿਉਂਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਜੇ ਮਾਕਨ ਦੀ ਬਿਆਨਬਾਜ਼ੀ ‘ਤੇ ਇਤਰਾਜ਼ ਜਤਾਇਆ ਹੈ। ਇਨ੍ਹਾਂ ਦੋਵਾਂ ਲੀਡਰਾਂ ਨੇ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਨਾਲ ਰਲਕੇ ਲੜੀਆਂ ਸਨ ਪਰ ਹੁਣ ਅਜੇ ਮਾਕਨ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਿਆਨ ਦੇ ਰਹੇ ਹਨ। ਕਾਂਗਰਸ ਨੂੰ ਉਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਆਤਿਸ਼ੀ ਨੇ ਕਿਹਾ ਕਿ ‘ਭਾਜਪਾ ਕਾਂਗਰਸ ਲੀਡਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਲਈ ਵਿੱਤ ਪ੍ਰਦਾਨ ਕਰ ਰਹੀ ਹੈ। ਉਹ ਲੋਕ ਸਭਾ ਚੋਣਾਂ ਵਿੱਚ ਸਾਡੇ ਨਾਲ ਸਨ। ਹੁਣ ਉਹ ਸਾਡੇ ਖਿਲਾਫ ਬੋਲ ਰਹੇ ਹਨ। ਜੇਕਰ ਕਾਂਗਰਸ ਮਾਕਨ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਹੈ ਤਾਂ ਅਸੀਂ ਇੰਡੀਆ ਗਠਜੋੜ ਦੇ ਲੀਡਰਾਂ ਨਾਲ ਗੱਲ ਕਰਾਂਗੇ ਅਤੇ ਉਨ੍ਹਾਂ ਨੂੰ ਕਹਾਂਗੇ ਕਿ ਕਾਂਗਰਸ ਨੂੰ ਗਠਜੋੜ ਤੋਂ ਵੱਖ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਅਜੇ ਮਾਕਨ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਫਰਾਡ ਕਿੰਗ ਕਿਹਾ ਸੀ।

ਇਹ ਵੀ ਪੜ੍ਹੋ – ਚੌਟਾਲਾ ਦਾ 31 ਦਸੰਬਰ ਨੂੰ ਹੋਵੇਗਾ ਸ਼ਰਧਾਜਲੀ ਸਮਾਗਮ

 

Exit mobile version