The Khalas Tv Blog India ਚੰਡੀਗੜ੍ਹ ਲੈਂਡਿੰਗ ਦੇ ਅਖੀਰਲੇ 2 ਮਿੰਟ ‘ਚ ਬਚੀ ਸੈਂਕੜੇ ਯਾਤਰੀਆਂ ਦੀ ਜਾਨ ! ਏਅਰਲਾਇੰਸ ਦੀ ਪੋਲ ਯਾਤਰੀ ਪੁਲਿਸ ਅਫ਼ਸਰ ਨੇ ਖੋਲੀ
India Punjab

ਚੰਡੀਗੜ੍ਹ ਲੈਂਡਿੰਗ ਦੇ ਅਖੀਰਲੇ 2 ਮਿੰਟ ‘ਚ ਬਚੀ ਸੈਂਕੜੇ ਯਾਤਰੀਆਂ ਦੀ ਜਾਨ ! ਏਅਰਲਾਇੰਸ ਦੀ ਪੋਲ ਯਾਤਰੀ ਪੁਲਿਸ ਅਫ਼ਸਰ ਨੇ ਖੋਲੀ

xr:d:DAGB-3bf8Y0:48,j:4641384363582371518,t:24041512

ਬਿਉਰੋ ਰਿਪੋਰਟ – ਚੰਡੀਗੜ੍ਹ (Chandigarh) ਵਿੱਚ ਬਹੁਤ ਹੀ ਭਿਆਨਕ ਹਵਾਈ ਹਾਦਸਾ ਹੋਣ ਤੋਂ ਬਚਿਆ ਹੈ । ਜੇਕਰ 2 ਮਿੰਟ ਦੀ ਦੇਰ ਹੋ ਜਾਂਦੀ ਤਾਂ ਸੈਂਕੜੇ ਯਾਤਰੀਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ । ਅਯੁੱਧਿਆ (Ayodhya) ਤੋਂ ਦਿੱਲੀ (Delhi) ਜਾਣ ਵਾਲੀ ਇੰਡੀਗੋ (Indigo) ਦੀ ਫਲਾਈਟ 6E2702 ਖਰਾਬ ਮੌਸਮ ਕਾਰਨ ਦਿੱਲੀ ਵਿੱਚ ਲੈਂਡ ਨਹੀਂ ਹੋ ਸਕੀ। ਇਸ ਤੋਂ ਬਾਅਦ ਇਸ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ। ਜਦੋਂ ਫਲਾਈਟ ਨੂੰ ਉੱਥੇ ਉਤਾਰਿਆ ਗਿਆ ਤਾਂ ਫਲਾਈਟ ‘ਚ ਸਿਰਫ 2 ਮਿੰਟ ਦਾ ਹੀ ਤੇਲ ਬਚਿਆ ਸੀ। ਇਹ ਘਟਨਾ 13 ਅਪ੍ਰੈਲ ਦੀ ਹੈ।

ਇਸ ਦਾ ਖੁਲਾਸਾ ਦਿੱਲੀ ਪੁਲਿਸ ਦੇ ਡੀਸੀਪੀ ਕ੍ਰਾਈਮ ਸਤੀਸ਼ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ ਹੈ। ਉਹ ਵੀ ਇਸ ਫਲਾਈਟ ਵਿੱਚ ਸਫਰ ਕਰ ਰਿਹਾ ਸੀ। ਹਾਲਾਂਕਿ ਚੰਡੀਗੜ੍ਹ ਏਅਰਪੋਰਟ ਦੇ ਸੀਈਓ ਰਾਕੇਸ਼ ਸਹਾਏ ਨੇ ਅਜਿਹੀ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਇਨਕਾਰ ਕੀਤਾ ਹੈ।

ਇੰਡੀਗੋ ਨੇ ਇਸ ਮਾਮਲੇ ‘ਚ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਕਪਤਾਨ ਨੇ SOP ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਇਹ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਕਿਰਿਆ ਹੈ। ਹਵਾਈ ਜਹਾਜ਼ ਨੂੰ ਬਦਲਵੇਂ ਹਵਾਈ ਅੱਡੇ ਤੱਕ ਲਿਜਾਣ ਲਈ ਜਹਾਜ਼ ਵਿੱਚ ਹਰ ਸਮੇਂ ਕਾਫ਼ੀ ਤੇਲ ਹੁੰਦਾ ਸੀ। ਸਾਡੇ ਯਾਤਰੀਆਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ।

ਫਲਾਈਟ ਨੇ ਦੁਪਹਿਰ 3:25 ‘ਤੇ ਉਡਾਣ ਭਰੀ

ਦਿੱਲੀ ਪੁਲਿਸ ਦੇ ਡੀਐਸਪੀ ਕ੍ਰਾਈਮ ਸਤੀਸ਼ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਇੰਡੀਗੋ ਦੀ ਫਲਾਈਟ ਨੰਬਰ 6E2702 ਨੇ 13 ਅਪ੍ਰੈਲ ਨੂੰ ਦੁਪਹਿਰ 3:25 ਵਜੇ ਅਯੁੱਧਿਆ ਤੋਂ ਉਡਾਣ ਭਰੀ ਸੀ ਅਤੇ ਸ਼ਾਮ 4:30 ਵਜੇ ਦਿੱਲੀ ਪਹੁੰਚਣਾ ਸੀ। ਪਰ,ਲੈਂਡਿੰਗ ਤੋਂ ਲਗਭਗ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਕਿ ਦਿੱਲੀ ਦਾ ਮੌਸਮ ਖਰਾਬ ਹੈ।

ਡੀਐਸਪੀ ਕ੍ਰਾਈਮ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਦਿੱਲੀ ਉੱਤੇ ਘੁੰਮਦਾ ਰਿਹਾ ਅਤੇ ਦੋ ਵਾਰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਵਾਰ ਅਸਫਲ ਰਿਹਾ। ਇਸ ਤੋਂ ਬਾਅਦ ਪਾਇਲਟ ਨੇ ਸ਼ਾਮ 4.15 ਵਜੇ ਜਹਾਜ਼ ‘ਚ ਐਲਾਨ ਕੀਤਾ ਕਿ ਹੁਣ ਉਸ ਕੋਲ ਸਿਰਫ 45 ਮਿੰਟ ਦਾ ਤੇਲ ਬਚਿਆ ਹੈ। ਇਸ ਲਈ ਉਨ੍ਹਾਂ ਨੂੰ ਫਲਾਈਟ ਚੰਡੀਗੜ੍ਹ ਡਾਇਵਰਟ ਕਰਨੀ ਪਵੇਗੀ।

ਲੈਂਡਿੰਗ 115 ਮਿੰਟ ਬਾਅਦ ਹੋਈ

ਇਸ ਐਲਾਨ ਤੋਂ ਬਾਅਦ ਫਲਾਈਟ ‘ਚ ਸਵਾਰ ਲੋਕ ਘਬਰਾ ਗਏ। ਘਬਰਾਹਟ ਵਿੱਚ ਕੁੱਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੇ ਉਲਟੀਆਂ ਵੀ ਕੀਤੀਆਂ। ਇਸ ਤੋਂ ਬਾਅਦ 115 ਮਿੰਟ ਬਾਅਦ ਸ਼ਾਮ 6:10 ‘ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰਿਆ। ਉਦੋਂ ਇੱਕ ਕਰੂ ਮੈਂਬਰ ਨੂੰ ਪਤਾ ਲੱਗਾ ਕਿ ਜਹਾਜ਼ ਵਿੱਚ ਸਿਰਫ 1 ਤੋਂ 2 ਮਿੰਟ ਦਾ ਤੇਲ ਬਚਿਆ ਹੈ।

ਸਤੀਸ਼ ਕੁਮਾਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਵੀ ਟੈਗ ਕੀਤਾ ਹੈ। ਇਸ ਪੂਰੀ ਘਟਨਾ ‘ਤੇ ਖੁਦ ਸੋਸ਼ਲ ਮੀਡੀਆ ‘ਤੇ ਰਿਟਾਇਰਡ ਪਾਇਲਟ ਸ਼ਕਤੀ ਲੂੰਬਾ ਨੇ ਕਿਹਾ ਹੈ ਕਿ ਇੰਡੀਗੋ ਨੇ ਯਾਤਰੀਆਂ ਦੀ ਸੁਰੱਖਿਆ ਦਾਅ ‘ਤੇ ਰੱਖੀ ਹੈ। ਇਸ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ 2 ਅਸਫਲ ਲੈਂਡਿੰਗ ਤੋਂ ਤੁਰੰਤ ਬਾਅਦ ਜਹਾਜ਼ਾਂ ਨੂੰ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਘਟਨਾ ਦੀ ਡੀਜੀਸੀਏ ਜਾਂਚ ਦੀ ਮੰਗ ਕੀਤੀ।

Exit mobile version