ਬਿਉਰੋ ਰਿਪੋਰਟ – ਦਿੱਲੀ ਵਿਧਾਨ ਦੇ ਚਲ ਰਹੇ ਸੈਸ਼ਨ ਨੂੰ 3 ਮਾਰਚ ਤੱਕ ਵਧਾ ਦਿੱਤਾ ਹੈ। ਪਹਿਲਾਂ ਇਹ ਸੈਸ਼ਨ 27 ਫਰਵਰੀ ਨੂੰ ਖਤਮ ਹੋਣਾ ਸੀ ਪਰ ਹੁਣ ਇਹ 3 ਮਾਰਚ ਨੂੰ ਖਤਮ ਹੋਵੇਗਾ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਅਸੀਂ ਸਦਨ ਵਿੱਚ ਵੱਧ ਤੋਂ ਵੱਧ ਕੈਗ ਰਿਪੋਰਟਾਂ ਪੇਸ਼ ਕਰਾਂਗੇ। ਹੁਣ ਵਿਧਾਨ ਸਭਾ ਸੈਸ਼ਨ 4 ਦਿਨ ਲਈ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਪਬਲਿਕ ਅਕਾਊਂਟਸ ਕਮੇਟੀ (ਪੀਏਸੀ) ਬਣਾਈ ਜਾਵੇਗੀ ਜਿਸ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੋਵਾਂ ਦੇ 12-14 ਮੈਂਬਰ ਹੋਣਗੇ। ਸਦਨ ਵਿੱਚ ਚਰਚਾ ਤੋਂ ਬਾਅਦ, ਰਿਪੋਰਟਾਂ ਪੀਏਸੀ ਨੂੰ ਭੇਜੀਆਂ ਜਾਣਗੀਆਂ। ਕਮੇਟੀ ਦੇ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਸਦਨ ਢੁਕਵੀਂ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ – ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ