The Khalas Tv Blog Punjab ਅੰਮ੍ਰਿਤਸਰ-ਦਿੱਲੀ ‘ਚ ਦੌੜੇਗੀ ‘ਵੰਦੇ ਭਾਰਤ’ ਟ੍ਰੇਨ ! ਡੇਢ ਘੰਟੇ ਪਹਿਲਾਂ ਪਹੁੰਚਣਗੇ ਯਾਤਰੀ !
Punjab

ਅੰਮ੍ਰਿਤਸਰ-ਦਿੱਲੀ ‘ਚ ਦੌੜੇਗੀ ‘ਵੰਦੇ ਭਾਰਤ’ ਟ੍ਰੇਨ ! ਡੇਢ ਘੰਟੇ ਪਹਿਲਾਂ ਪਹੁੰਚਣਗੇ ਯਾਤਰੀ !

ਬਿਉਰੋ ਰਿਪੋਰਟ : ਦਿੱਲੀ ਤੋਂ ਅੰਮ੍ਰਿਤਸਰ ਰੇਲ ਰੂਟ ਵਿੱਚ ਸਭ ਤੋਂ ਵੱਧ ਪੰਜਾਬੀ ਯਾਤਰੀ ਸਫਰ ਕਰਦੇ ਹਨ । ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਲਈ ਸ਼ਤਾਬਦੀ ਟ੍ਰੇਨ ਯਾਤਰੀ ਦੀ ਸਭ ਤੋਂ ਮਨ ਪਸੰਦ ਟ੍ਰੇਨ ਹੈ। ਪਰ ਹੁਣ ਯਾਤਰੀਆਂ ਦੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ-ਨਵੀਂ ਦਿੱਲੀ ਦੇ ਵਿਚਾਲੇ ਵੰਦੇ ਭਾਰਤ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ । 450 ਕਿਲੋਮੀਟਰ ਦਾ ਸਫਰ ਸਿਰਫ 5 ਘੰਟੇ ਦੇ ਅੰਦਰ ਹੀ ਪੂਰਾ ਕੀਤਾ ਜਾ ਸਕੇਗਾ । ਜਦਕਿ ਸ਼ਤਾਬਦੀ ਟ੍ਰੇਨ 6 ਘੰਟੇ 20 ਮਿੰਟ ਦਾ ਸਮਾਂ ਲੈਂਦੀ ਸੀ ਯਾਨੀ 1 ਘੰਟੇ 20 ਮਿੰਟ ਦਾ ਸਫਰ ਹੁਣ ਵੰਦੇ ਭਾਰਤ ਟ੍ਰੇਨ ਦੇ ਨਾਲ ਘੱਟ ਹੋ ਜਾਵੇਗਾ ।

ਉਤਰੀ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦੇ ਵਿਚਾਲੇ ਜਲਦ ਹੀ ਵੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਜਾਵੇਗੀ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦੇ ਵਿਚਾਲੇ 2 ਸਟਾਪ ਅੰਬਾਲਾ ਅਤੇ ਲੁਧਿਆਣਾ ਹੀ ਰੱਖੇ ਗਏ ਹਨ । ਜਲੰਧਰ ਵਿੱਚ ਸਟਾਪੇਜ ਨਾ ਹੋਣ ‘ਤੇ ਲੋਕ ਨਰਾਜ਼ ਹਨ ।
ਰੇਲਵੇ ਨੇ ਟ੍ਰੇਨ ਦੇ ਆਉਣ ਜਾਣ ਦਾ ਟਾਇਮ ਟੇਬਲ ਵੀ ਜਾਰੀ ਕਰ ਦਿੱਤਾ ਹੈ । ਟ੍ਰੇਨ ਕਦੋਂ ਚੱਲੇਗੀ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ । ਜਿਹੜਾ ਰੇਲਵੇ ਨੇ ਸ਼ੈਡਿਊਲ ਜਾਰੀ ਕੀਤਾ ਹੈ ਉਸ ਮੁਤਾਬਿਕ ਵੰਦੇ ਭਾਰਤ ਟ੍ਰੇਨ ਸਵੇਰ 7.55 ‘ਤੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਇਸ ਦੇ ਬਾਅਦ ਸਵੇਰ 9 ਵਜਕੇ 32 ਮਿੰਟ ‘ਤੇ ਲੁਧਿਆਣਾ ਪਹੁੰਚੇਗੀ ਦੁਪਹਿਰ 1.05 ‘ਤੇ ਨਵੀਂ ਦਿੱਲੀ ਪਹੁੰਚ ਜਾਵੇਗੀ।

ਵੰਦੇ ਭਾਰਤ ਟ੍ਰੇਨ ਦਿੱਲੀ ਤੋਂ 1.40 ਮਿੰਟ ‘ਤੇ ਚੱਲੇਗੀ ਅਤੇ ਦੁਪਹਿਰ 3.50 ‘ਤੇ ਅੰਬਾਲਾ ਪਹੁੰਚੇਗੀ,4.59 ‘ਤੇ ਲੁਧਿਆਣਾ ਅਤੇ ਸ਼ਾਮ 6.50 ‘ਤੇ ਅੰਮ੍ਰਿਤਸਰ ਪਹੁੰਚ ਜਾਵੇਗੀ । ਅੰਮ੍ਰਿਤਸਰ ਨਵੀਂ-ਦਿੱਲੀ ਟਰੈਕ ‘ਤੇ ਚੱਲਣ ਵਾਲੀ ਇਹ ਪਹਿਲੀ ਹਾਈ ਸਪੀਡ ਟ੍ਰੇਨ ਹੋਵੇਗੀ । ਹੁਣ ਤੱਕ ਇਸ ਟਰੈਕ ‘ਤੇ ਤਕਰੀਬਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟ੍ਰੇਨ ਚੱਲ ਦੀ ਸੀ । ਵੰਦੇ ਭਾਰਤ ਟ੍ਰੇਨ ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ ।

Exit mobile version