The Khalas Tv Blog India ਕੇਜਰੀਵਾਲ ਦੇ ਮੰਤਰੀ ਦਾ ਅਸਤੀਫਾ! ਪਾਰਟੀ ਨੂੰ ਦੱਸਿਆ ਭ੍ਰਿਸ਼ਟ, ਕੁਝ ਦਿਨ ਪਹਿਲਾਂ ED ਦੀ ਹੋਈ ਸੀ ਰੇਡ
India

ਕੇਜਰੀਵਾਲ ਦੇ ਮੰਤਰੀ ਦਾ ਅਸਤੀਫਾ! ਪਾਰਟੀ ਨੂੰ ਦੱਸਿਆ ਭ੍ਰਿਸ਼ਟ, ਕੁਝ ਦਿਨ ਪਹਿਲਾਂ ED ਦੀ ਹੋਈ ਸੀ ਰੇਡ

Raaj Kumar Anand

ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ Aam Aadmi Party (AAP) ਵੀ ਛੱਡ ਦਿੱਤੀ ਹੈ। ਅਸਤੀਫ਼ੇ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਦੀ ਨੀਤੀ ਤੋਂ ਪਰੇਸ਼ਾਨ ਹੋਕੇ ਮੈਂ ਅਹੁਦਾ ਛੱਡਿਆ ਹੈ। ਇਹ ਵੀ ਲਿਖਿਆ ਹੈ ਕਿ ਮੈਨੂੰ ਕਿਸੇ ਪਾਸੇ ਤੋਂ ਵੀ ਆਫ਼ਰ ਨਹੀਂ ਆਈ ਹੈ।

ਰਾਜਕੁਮਾਰ ਨੇ ਆਮ ਆਦਮੀ ਪਾਰਟੀ ’ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪਾਰਟੀ ਦਲਿਤ ਵਿਰੋਧੀਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਹੀ ਰਾਜਕੁਮਾਰ ਦੇ ਘਰ ਈਡੀ ਨੇ ਰੇਡ ਮਾਰੀ ਸੀ।

Exit mobile version