The Khalas Tv Blog India ਦਿੱਲੀ ਵਿਧਾਨਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਕੇਜਰੀਵਾਲ ਨੂੰ ਡਬਲ ਝਟਕਾ ! ਵੱਡੇ ਨੁਕਸਾਨ ਵੱਲ ਇਸ਼ਾਰਾ
India Punjab

ਦਿੱਲੀ ਵਿਧਾਨਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਕੇਜਰੀਵਾਲ ਨੂੰ ਡਬਲ ਝਟਕਾ ! ਵੱਡੇ ਨੁਕਸਾਨ ਵੱਲ ਇਸ਼ਾਰਾ

ਬਿਉਰੋ ਰਿਪੋਰਟ – 48 ਘੰਟਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਡਬਲ ਝਟਕਾ ਲੱਗਿਆ ਹੈ,ਦਿੱਲੀ ਦੇ ਜਿੰਨਾਂ 8 ਵਿਧਾਇਕਾਂ ਨੇ ਬੀਤੇ ਦਿਨ ਪਾਰਟੀ ਛੱਡੀ ਸੀ ਉਨ੍ਹਾਂ ਨੇ ਸ਼ਨੀਵਾਰ ਨੂੰ ਬੀਜੇਪੀ ਜੁਆਇਨ ਕਰ ਲਈ ਹੈ । 1 ਦਿਨ ਪਹਿਲਾਂ ਹੀ ਇੰਨਾਂ ਵਿਧਾਇਕਾਂ ਨੇ ਟਿਕਟ ਨਾ ਮਿਲਣ ਅਤੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਸੀ ।

5 ਫਰਵਰੀ ਨੂੰ ਵੋਟਿੰਗ ਅਤੇ ਚਾਰ ਦਿਨ ਪਹਿਲਾਂ ਇੰਨਾਂ ਆਗੂਆਂ ਦਾ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣਾ ਪਾਰਟੀ ਦੇ ਲਈ ਵੱਡੀ ਚੁਣੌਤੀ ਪੈਦਾ ਕਰ ਸਕਦਾ ਹੈ। ਇਸ ਨਾਲ ਪਾਰਟੀ ਨੂੰ ਮਿਲਣ ਵਾਲੇ ਵੋਟਾਂ ‘ਤੇ ਅਸਰ ਪੈ ਸਕਦਾ ਹੈ ।

AAP ਵਿਧਾਇਕ ਰਿਤੂਰਾਜ ਝਾ ਨੇ ਬੀਜੇਪੀ ਦੇ ਇੰਨਾਂ ਵਿਧਾਇਕਾਂ ਨੂੰ ਲਾਲਚ ਦੇਣ ਦਾ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਕਿਹਾ ਮੈਨੂੰ ਵੀ ਪਾਰਟੀ ਛੱਡਣ ਦਾ ਲਾਲਚ ਦਿੱਤਾ ਗਿਆ ਸੀ । ਪਰ ਆਖਰੀ ਦਮ ਤੱਕ AAP ਦੇ ਨਾਲ ਹੀ ਰਹਾਂਗਾ ।

ਆਮ ਆਦਮੀ ਪਾਰਟੀ ਨੇ 21 ਨਵੰਬਰ ਤੋਂ 20 ਦਸੰਬਰ ਦੇ ਵਿਚਾਲੇ 70 ਉਮੀਦਵਾਰਾਂ ਦੇ ਨਾਂ ਐਲਾਨੇ ਸਨ ਜਿੰਨਾਂ ਵਿੱਚ 26 ਮੌਜੂਦਾ ਵਿਧਾਇਕਾਂ ਦੇ ਟਿਕਟ ਕੱਟੇ ਗਏ ਸਨ ।ਜਦਕਿ 4 ਵਿਧਾਇਕਾਂ ਦੀ ਸੀਟ ਬਦਲੀ ਗਈ ਸੀ ।

Exit mobile version