The Khalas Tv Blog India ਭਾਰਤ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਕੋਈ ਲੈ ਸਕਦਾ, ਰੱਖਿਆ ਮੰਤਰੀ ਨੇ ਮਾਰੀ ਬੜ੍ਹਕ
India

ਭਾਰਤ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਕੋਈ ਲੈ ਸਕਦਾ, ਰੱਖਿਆ ਮੰਤਰੀ ਨੇ ਮਾਰੀ ਬੜ੍ਹਕ

‘ਦ ਖ਼ਾਲਸ ਬਿਊਰੋ:- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦਿਨਾਂ ਦੌਰੇ ‘ਤੇ ਹਨ। ਅੱਜ 17 ਜੁਲਾਈ ਨੂੰ ਲੇਹ ਪਹੁੰਚੇ ਰਾਜਨਾਥ ਸਿੰਘ ਨੇ ਭਾਰਤੀ ਫੌਜੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਚੀਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਜਾਰੀ ਹੈ ਉਮੀਦ ਹੈ ਕਿ ਇਸ ਵਿਵਾਦ ਦਾ ਹੱਲ ਜਲਦੀ ਨਿਕਲ ਜਾਵੇਗਾ।

ਰੱਖਿਆ ਮੰਤਰੀ ਨੇ ਨੌਜਵਾਨਾਂ ਨੂੰ ਇਸ ਗੱਲ ਦਾ ਜ਼ਰੂਰ ਭਰੋਸਾ ਦਿੱਤਾ ਹੈ ਕਿ ਕੋਈ ਵੀ ਭਾਰਤ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਲੈ ਸਕਦਾ, ਪਰ ਹੱਲ ਕਦੋ ਨਿਕਲੇਗਾ ਇਸ ਬਾਰੇ ਕੋਈ ਗਾਰੰਟੀ ਨਹੀਂ ਹੈ,

ਇਸ ਤੋਂ ਇਲਾਵਾਂ ਉਹਨਾਂ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਜੇਕਰ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਇੰਨਾਂ ਹੀ ਨਹੀਂ ਲੇਹ ‘ਚ ਸਟਕਨਾ ਫਾਰਵਰਡ ਲੋਕੇਸ਼ਨ ‘ਤੇ ਰੱਖਿਆ ਮੰਤਰੀ ਖੁਦ ਵੀ ਹਥਿਆਰਾ ‘ਤੇ ਹੱਥ ਅਜ਼ਮਾਉਦੇ ਦਿਖਾਈ ਦਿੱਤੇ।  ਇਸ ਮੌਕੇ ਰੱਖਿਆ ਮੰਤਰੀ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਣੇ ਵੀ ਮੌਜੂਦ ਸਨ।

 

15 ਜੂਨ ਨੂੰ ਗਲਵਾਨ ਘਾਟੀ ਵਿੱਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ 20 ਭਾਰਤੀ ਨੌਜਵਾਨ ਸ਼ਹੀਦ ਹੋ ਗਏ ਸਨ।ਉਹਨਾਂ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦਿਆਂ ਰਾਮਨਾਥ ਸਿੰਘ ਨੇ ਕਿਹਾ ਕਿ ਜੋ ਸਾਡੇ ਭਾਰਤੀ ਜਵਾਨਾਂ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਹੈ ਸਾਨੂੰ ਉਹਨਾਂ ‘ਤੇ ਪੂਰਾ ਮਾਣ ਹੈ।

Exit mobile version