The Khalas Tv Blog Punjab ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦੇ ਘਰ ਚੱਲੀਆਂ ਤਾਬੜ ਤੋੜ ਗੋਲੀਆਂ ! ਅਕਾਲੀ ਦਲ ਦੇ ਸਾਬਕਾ ਵਿਧਾਇਕ ਹਨ !
Punjab

ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦੇ ਘਰ ਚੱਲੀਆਂ ਤਾਬੜ ਤੋੜ ਗੋਲੀਆਂ ! ਅਕਾਲੀ ਦਲ ਦੇ ਸਾਬਕਾ ਵਿਧਾਇਕ ਹਨ !

ਬਿਉਰੋ ਰਿਪੋਰਟ : ਜ਼ੀਰਾ ਵਿੱਚ ਬੰਦ ਕਰਵਾਈ ਗਈ ਸ਼ਰਾਬ ਫ਼ੈਕਟਰੀ ਮਾਲਬਰੋਸ ਕੰਪਨੀ ਦੇ ਮਾਲਕ ਦੀਪ ਮਲਹੋਤਰਾ ਦੇ ਘਰ ਫਾਇਰਿੰਗ ਹੋਈ ਹੈ । ਦਿੱਲੀ ਵਿੱਚ ਪੰਜਾਬੀ ਬਾਗ਼ ਵਾਲੇ ਉਨ੍ਹਾਂ ਦੇ ਘਰ ‘ਤੇ ਇਹ ਹਮਲਾ ਕੀਤਾ ਗਿਆ ਹੈ । ਉਹ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀ ਹਨ । ਪੱਛਮੀ ਦਿੱਲੀ ਦੇ ਡੀਸੀਪੀ ਵਿਚਿਤ ਵੀਰ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ 6:45 ‘ਤੇ ਵਾਰਦਾਤ ਹੋਈ ਹੈ । ਪੁਲਿਸ ਨੇ ਕ੍ਰਾਈਮ ਸੀਨ ‘ਤੇ ਚੱਲੇ ਖੋਲ ਨੂੰ ਬਰਾਮਦ ਕਰ ਲਿਆ ਹੈ । ਫ਼ਿਲਹਾਲ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਪੁਲਿਸ ਜਾਂਚ ਵਿੱਚ ਗੱਲ ਸਾਹਮਣੇ ਆਈ ਹੈ ਦੀਪ ਮਲਹੋਤਰਾ ਦੇ ਘਰ ਦੇ ਬਾਹਰ ਇੱਕ ਸ਼ਖ਼ਸ ਪੈਦਲ ਆਇਆ ਸੀ ਅਤੇ ਉਸ ਨੇ ਗੋਲੀਆਂ ਚਲਾਇਆ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਹ ਭੱਜ ਗਿਆ । ਗਨੀਮਤ ਇਹ ਰਹੀ ਕਿ ਘਟਨਾ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ । ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਦੀਪ ਮਲਹੋਤਰਾ ਨੂੰ ਪਹਿਲਾਂ ਕੋਈ ਵੀ ਧਮਕੀ ਨਹੀਂ ਆਈ ਸੀ । ਹਾਲਾਂਕਿ ਪੁਲਿਸ ਹਰ ਪਹਿਲੂ ‘ਤੇ ਜਾਂਚ ਕਰ ਰਹੀ ਹੈ ।

ED ਨੇ ਗ੍ਰਿਫ਼ਤਾਰ ਕੀਤਾ ਸੀ ਕਾਰੋਬਾਰੀ ਦਾ ਪੁੱਤਰ

ਪਿਛਲੇ ਡੇਢ ਸਾਲ ਵਿੱਚ ਦੀਪ ਮਲਹੋਤਰਾ ਨੂੰ ਪੰਜਾਬ ਅਤੇ ਦਿੱਲੀ ਵਿੱਚ ਵੱਡੀ ਕਾਨੂੰਨੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਰਾ ਸ਼ਰਾਬ ਫ਼ੈਕਟਰੀ ਖ਼ਿਲਾਫ਼ ਹੋਏ ਅੰਦੋਲਨ ਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਫ਼ੈਕਟਰੀ ਬੰਦ ਕਰਵਾ ਦਿੱਤੀ । ਇਸ ਮਾਮਲੇ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਹੈ । ਉੱਧਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਨਜ਼ਦੀਕੀਆਂ ਦੀ ਵਜ੍ਹਾ ਕਰਕੇ ਕਥਿਤ ਦਿੱਲੀ ਸ਼ਰਾਬ ਘੁਟਾਲੇ ਵਿੱਚ ਉਨ੍ਹਾਂ ਦਾ ਨਾਂ ਆਇਆ ਸੀ । ਜਿਸ ਤੋਂ ਬਾਅਦ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ED ਨੇ ਗ੍ਰਿਫ਼ਤਾਰ ਕੀਤਾ ਸੀ ।

ਫ਼ਰੀਦਕੋਟ ਤੋਂ ਰਹਿ ਚੁੱਕੇ ਹਨ ਵਿਧਾਇਕ

ਦੀਪ ਮਲਹੋਤਰਾ ਦਾ ਦਿੱਲੀ ਅਤੇ ਪੰਜਾਬ ਵਿੱਚ ਸ਼ਰਾਬ ਦਾ ਵੱਡਾ ਕਾਰੋਬਾਰ ਹੈ । ਦੀਪ ਮਲਹੋਤਰਾ 2012 ਵਿੱਚ ਫ਼ਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਸਨ । ਉਨ੍ਹਾਂ ਦਾ ਪੁਸ਼ਤੈਨੀ ਘਰ ਫ਼ਰੀਦਕੋਟ ਵਿੱਚ ਹੀ ਹੈ । ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਸੀ । ਸੂਤਰਾਂ ਮੁਤਾਬਿਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਕਤ ਪੌਂਟੀ ਚੱਢਾ ਦਾ ਸ਼ਰਾਬ ਦੇ ਕਾਰੋਬਾਰ ‘ਤੇ ਕਬਜ਼ਾ ਸੀ । ਉਸ ਨੂੰ ਤੋੜਨ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਦੀਪ ਮਲਹੋਤਰਾ ਨੂੰ ਲੈ ਕੇ ਆਏ ਸਨ । ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ।

Exit mobile version