The Khalas Tv Blog India ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ਵਿੱਚੋੋਂ ਸੈਕਟਰੀ ਦੀ ਮੌੌਤ
India Religion

ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ਵਿੱਚੋੋਂ ਸੈਕਟਰੀ ਦੀ ਮੌੌਤ

ਮੱਧ ਪ੍ਰਦੇਸ਼ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿਚ ਸਿੰਧੀ ਭਾਈਚਾਰੇ ਵੱਲੋਂ ਇਕ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਕਰਵਾਏ ਸਮਾਗਮ ਦੇ ਵਿੱਚ ਇੱਕ ਬੱਚੀ ਵੱਲੋਂ ਗੁਰੂ ਨਾਨਕ ਦੇਵ ਦਾ ਸਵਾਂਗ ਰਚਿਆ ਗਿਆ ਸੀ, ਜਿਸ ਦੀ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋਈ ਸੀ। ਹੁਣ ਖਬਰ ਸਾਹਮਣੇ ਆਈ ਹੈ ਕਿ ਸ਼ਹਡੋਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ‘ਚੋਂ ਸੈਕਟਰੀ ਦੀ ਮੌਤ ਹੋ ਗਈ ਹੈ।

ਅਚਾਨਕ ਦੇਹਾਂਤ ਹੋ ਗਿਆ ਹੈ, ਲੜਕੀ ਵੀ ਹੋਈ ਡਿਪ੍ਰੈਸ਼ਨ ਦਾ ਸ਼ਿਕਾਰ

ਦਰਅਸਲ ਇਸ ਵੀਡੀਓ ਵਿਚ ਇਕ ਲੜਕੀ ਨੂੰ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਾਉਂਦੇ ਹੋਏ ਪੇਸ਼ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਈ ਤਾਂ ਕਾਰਵਾਈ ਦੀ ਮੰਗ ਉੱਠਣ ਲੱਗੀ। ਪਰ ਹੁਣ ਇਸ ਸਭ ਵਿਚਾਲੇ ਖਬਰ ਆ ਰਹੀ ਹੈ ਕਿ ਜਿਸ ਜਥੇਬੰਦੀ ਦਾ ਇਹ ਸਮਾਗਮ ਸੀ ਉਸ ਦੇ ਸੈਕਟਰੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਹਾਲਾਂਕਿ ਮੌਤ ਦਾ ਕਾਰਨ ਕੀ ਰਿਹਾ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਵਾਂਗ ਰਚਾਉਣ ਵਾਲੀ ਲੜਕੀ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਹੈ। ਜਿਸ ਦਾ ਹੁਣ ਡਾਕਟਰੀ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ।

ਵਾਇਰਲ ਵੀਡੀਓ ਬਾਰੇ ਜੋ ਤੱਥ ਸਾਹਮਣੇ ਆਏ ਸਨ ਉਨ੍ਹਾਂ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਿਡੋਲ ਸ਼ਹਿਰ ਦਾ ਦੱਸਿਆ ਜਾ ਰਿਹਾ ਸੀ। ਬੇਸ਼ੱਕ ਜਥੇਬੰਦੀ ਵੱਲੋਂ ਵੀਡੀਓ ਵਾਇਰਲ ਹੋਣ ਮਗਰੋਂ ਖਿਮਾ ਯਾਚਨਾ ਕੀਤੀ ਗਈ ਸੀ ਪਰ ਹੁਣ ਸੈਕਟਰੀ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਅਜੇ ਸਬੰਧਿਤ ਜਥੇਬੰਦੀ ਵੱਲੋਂ ਸੈਕਟਰੀ ਦੀ ਮੌਤ ਜਾਂ ਲੜਕੀ ਦੇ ਡਿਪ੍ਰੈਸ਼ਨ ਵਿਚ ਜਾਣ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

 

ਸਿੰਧੀ ਕਮੇਟੀ ਵੱਲੋਂ ਮੰਗੀ ਗਈ ਸੀ ਮੁਆਫੀ

ਦੱਸ ਦਈਏ ਕਿ  ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖ਼ਤ ਮਨਾਹੀ ਹੈ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ SGPC ਨੇ ਵੀ ਇਸ ਦਾ ਸਖਤ ਨੋਟਿਸ ਲਿਆ ਸੀ। ਮੀਡੀਆ ਵਿੱਚ ਵੀ ਖਬਰ ਨਸ਼ਰ ਹੋਣ ਤੋਂ ਬਾਅਦ ਸਿੰਧੀ ਕਮੇਟੀ ਮੈਂਬਰਾਂ ਨੇ ਅਗਲੇ ਦਿਨ ਹੀ ਮੁਆਫੀ ਮੰਗ ਲਈ ਸੀ।

 

Exit mobile version