The Khalas Tv Blog Punjab ਨੌਜਵਾਨ ਦੀ ਸ਼ੱ ਕੀ ਹਾਲਤ ‘ਚ ਮੌ ਤ
Punjab

ਨੌਜਵਾਨ ਦੀ ਸ਼ੱ ਕੀ ਹਾਲਤ ‘ਚ ਮੌ ਤ

‘ਦ ਖ਼ਾਲਸ ਬਿਊਰੋ : ਮੋਹਾਲੀ ਵਿੱਚ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਤ ਵਿੱਚ ਮੌ ਤ ਹੋ ਗਈ। ਮੋਹਾਲੀ ਦੇ ਸੈਕਟਰ 67 ਵਿੱਚ ਜਲਵਾਯੂ ਵਿਹਾਰ ਦੇ ਨੇੜੇ ਤੋਂ ਇੱਕ ਗੱਡੀ ਵਿੱਚੋਂ ਨੌਜਵਾਨ ਦੀ ਲਾ ਸ਼ ਮਿਲੀ ਹੈ। ਗੱਡੀ ਵਿਚੋਂ ਮਿਲੀ ਲਾ ਸ਼ ਨੂੰ ਗੋ ਲੀ ਲੱਗੀ ਹੋਈ ਸੀ, ਨੱਕ ਵਿਚੋਂ ਖੂ ਨ ਨਿਕਲ ਰਿਹਾ ਸੀ। ਮ੍ਰਿ ਤਕ ਦੇ ਹੱਥੋਂ ਵਿੱਚੋਂ ਪਿਸ ਤੌਲ ਵੀ ਬਰਾਮਦ ਹੋਇਆ ਹੈ। ਇਸ ਘਟ ਨਾ ਦਾ ਪਤਾ ਚਲਦਿਆਂ ਪੁਲਿ ਸ ਮੌਕੇ ਉਤੇ ਪਹੁੰਚ ਗਈ। ਨੌਜਵਾਨ ਦੀ ਲਾ ਸ਼ ਉਸਦੇ ਘਰ ਤੋਂ 100 ਮੀਟਰ ਦੂਰ ਤੋਂ ਮਿਲੀ ਹੈ। ਨੌਜਵਾਨ ਦੀ ਪਛਾਣ 21 ਸਾਲ ਦੇ ਕਰਨਪਾਲ ਸਿੰਘ ਵਜੋਂ ਹੋਈ ਹੈ। ਉਹ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਆਪਣੇ ਪਰਿਵਾਰ ਨਾਲ ਮੁਹਾਲੀ ਵਿੱਚ ਰਹਿ ਰਿਹਾ ਸੀ। ਉਸਦੇ ਕੰਨਪੱਟੀ ਤੇ ਗੋ ਲੀ ਲੱਗਣ ਕਾਰਨ ਮੌਕੇ ਤੇ ਹੀ ਮੌ ਤ ਹੋਈ ਹੈ। ਪਰ ਇਹ ਕਤ ਲ ਹੈ ਜਾਂ ਖੁ ਦ ਕੁ ਸ਼ੀ ਇਸ ਬਾਰੇ ਹਾਲੇ ਸਪਸ਼ਟ ਨਹੀਂ ਹੋਇਆ ਹੈ।

ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘ ਟਨਾ ਸਥਾਨ ਦਾ ਜਾਇਜਾ ਲਿਆ ਅਤੇ ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੇ ਸਿਰ ਦੇ ਸੱਜੇ ਪਾਸੇ ਗੋ ਲੀ ਲੱਗਣ ਦਾ ਜ਼ਖ਼ਮ ਹੈ। ਜਿਸ ਪਿਸ ਤੌ ਲ ਤੋਂ ਗੋ ਲੀ ਚਲੀ ਸੀ, ਉਹ ਉਸਦੇ ਸੱਜੇ ਹੱਥ ਤੋਂ ਬਰਾਮਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਦੀ ਮੁਢਲੀ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਗੋਲੀ ਪੁਆਇੰਟ ਬਲੈਂਕ ਰੇਂਜ ਤੋਂ ਚੱਲੀ ਹੈ ਅਤੇ ਜਿਸ ਸੱਜੇ ਹੱਥ ਨਾਲ ਹਥਿ ਆਰ ਫੜਿਆ ਹੋਇਆ ਸੀ, ਉਸ ਵਿੱਚ ਗੋ ਲੀ ਚੱਲਣ ਨਾਲ ਪੈਦਾ ਹੋਈ ਰਹਿੰਦ-ਖੂੰਹਦ ਵੀ ਪਾਈ ਗਈ ਜਿਸ ਤੋਂ ਇਹ ਮਾਮਲਾ ਖੁਦ ਕੁਸ਼ੀ ਦਾ ਜਾਪਦਾ ਹੈ। ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁ ਲੀਸ ਨੇ ਮ੍ਰਿ ਤਕ ਦੀ ਸੱਜੀ ਜੇਬ ਵਿੱਚੋਂ 9 ਗੋ ਲੀਆਂ ਵੀ ਬਰਾ ਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਾਮਲਾ ਖੁਦ ਕੁਸ਼ੀ ਦਾ ਜਾਪਦਾ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿ ਤਕ ਕਰਨ ਦੇ ਪਿਤਾ ਨੇ ਦੱਸਿਆ ਕਿ ਉਸ ਕੋਲ ਕਦੇ ਪਿਸ ਤੌਲ ਨਹੀਂ ਸੀ ਅਤੇ ਉਸ ਦਾ ਪੁੱਤਰ ਕਦੇ ਖੁਦ ਕੁਸ਼ੀ ਨਹੀਂ ਕਰ ਸਕਦਾ ਸੀ। ਕੱਲ੍ਹ ਮੇਰੇ ਬੇਟੇ ਦਾ ਜਨਮ ਦਿਨ ਸੀ, ਅਸੀਂ ਸਾਰੇ ਪਰਿਵਾਰ ਨੇ ਇੱਕ ਹੋਟਲ ਵਿੱਚ ਪਾਰਟੀ ਕੀਤੀ ਅਤੇ ਉਸ ਤੋਂ ਬਾਅਦ ਮੇਰਾ ਬੇਟਾ ਇਹ ਕਹਿ ਕੇ ਚਲਾ ਗਿਆ ਕਿ ਮੈਂ ਦੋਸਤਾਂ ਨਾਲ ਜਾ ਰਿਹਾ ਹਾਂ, ਥੋੜ੍ਹੀ ਦੇਰ ਵਿੱਚ ਆ ਰਿਹਾ ਹਾਂ। ਉਸ ਤੋਂ ਬਾਅਦ ਮੇਰਾ ਲੜਕਾ ਨਹੀਂ ਆਇਆ, ਸਾਨੂੰ ਕੁਝ ਸਮਾਂ ਪਹਿਲਾਂ ਪਤਾ ਲੱਗਾ ਕਿ ਉਨ੍ਹਾਂ ਦੀ ਕਾਰ ਸੁਸਾ ਇਟੀ ਦੇ ਜਲਵਾਯੂ ਟਾਵਰ ਦੇ ਬਾਹਰ ਖੜ੍ਹੀ ਹੈ ਅਤੇ ਉਸ ਵਿਚ ਉਨ੍ਹਾਂ ਦਾ ਲੜਕਾ ਮ ਰਿਆ ਹੈ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

Exit mobile version