The Khalas Tv Blog Punjab DGP ਭੁੱਲਰ ਦੇ ਪੁੱਤਰ ਦੀ ਮੌਤ ਦਾ ਕੇਸ CBI ਨੂੰ ਦੇਣ ਦੀ ਤਿਆਰੀ, ਕੇਂਦਰ ਸਰਕਾਰ ਨੂੰ ਲਿਖੀ ਚਿੱਠੀ
Punjab

DGP ਭੁੱਲਰ ਦੇ ਪੁੱਤਰ ਦੀ ਮੌਤ ਦਾ ਕੇਸ CBI ਨੂੰ ਦੇਣ ਦੀ ਤਿਆਰੀ, ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਬਿਊਰੋ ਰਿਪੋਰਟ (23 ਅਕਤੂਬਰ 2025): ਸਾਬਕਾ ਪੰਜਾਬ ਪੁਲਿਸ ਮੁਖੀ ਮੁਹੰਮਦ ਮੁਸਤਫਾ ਦੇ ਪੁੱਤਰ ਦੀ ਮੌਤ ਦੇ ਮਾਮਲੇ ਨੂੰ ਹੁਣ CBI ਨੂੰ ਸੌਂਪਣ ਦੀ ਤਿਆਰੀ ਚੱਲ ਰਹੀ ਹੈ। ਇਸ ਸਬੰਧ ਵਿੱਚ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ।

ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ ਕਿਉਂਕਿ ਇਸ ਵਿੱਚ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ‘ਤੇ ਵੀ ਇਲਜ਼ਮ ਲੱਗੇ ਹਨ। ਇਸ ਕਰਕੇ SIT ਹੁਣ ਵਿਗਿਆਨਕ ਤੱਥਾਂ ਤੇ ਸਬੂਤ ਇਕੱਠੇ ਕਰਨ ‘ਤੇ ਧਿਆਨ ਦੇ ਰਹੀ ਹੈ।

ਮੁਹੰਮਦ ਮੁਸਤਫਾ ਨੇ ਦੈਨਿਕ ਭਾਸਕਰ ਨਾਲ ਗੱਲਬਾਤ ਦੌਰਾਨ ਕਿਹਾ ਕਿ 25 ਅਕਤੂਬਰ ਨੂੰ ਮਲੇਰਕੋਟਲਾ ਸਥਿਤ ਉਨ੍ਹਾਂ ਦੇ ਘਰ ‘ਚ ਕਲੇਕਟਿਵ ਪ੍ਰੇਅਰ ਹੋਵੇਗੀ। ਇਸ ਤੋਂ ਬਾਅਦ ਉਹ SIT ਦੇ ਹਰ ਸਵਾਲ ਦਾ ਜਵਾਬ ਦੇਣਗੇ ਅਤੇ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਨੇ ਕਿਹਾ ਕਿ 26 ਅਕਤੂਬਰ ਨੂੰ ਉਹ ਆਪਣੇ ਪੰਚਕੂਲਾ ਘਰ ‘ਤੇ ਹੋਣਗੇ, ਜਿੱਥੇ SIT ਜਦ ਚਾਹੇ ਤਲਾਸ਼ੀ ਕਰ ਸਕਦੀ ਹੈ।

ਦੂਜੇ ਪਾਸੇ, ਸ਼ਿਕਾਇਤਕਰਤਾ ਸ਼ਮਸੁਦੀਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਚਕੂਲਾ SIT ਦੀ ਜਾਂਚ ‘ਤੇ ਭਰੋਸਾ ਨਹੀਂ ਹੈ ਅਤੇ ਉਹ ਵੀ CBI ਜਾਂਚ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਘਟਨਾ ਤੋਂ 5 ਦਿਨ ਬਾਅਦ ਵੀ ਜ਼ਰੂਰੀ ਦਸਤਾਵੇਜ਼ ਆਪਣੇ ਕਬਜ਼ੇ ‘ਚ ਨਹੀਂ ਲੈ ਸਕੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਆਰੋਪੀ ਪਰਿਵਾਰ ਅਜੇ ਵੀ ਘਰ ਵਿੱਚ ਹੈ ਅਤੇ ਸਬੂਤ ਨਸ਼ਟ ਕਰ ਸਕਦਾ ਹੈ, ਪਰ ਪੁਲਿਸ ਇਸ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ।

Exit mobile version