The Khalas Tv Blog India ਮਸ਼ਹੂਰ ਪੰਜਾਬੀ ਅਦਾਕਾਰ ਨਾਲ ਅਮਰੀਕਾ ਵਿੱਚ ਹੋਇਆ ਇਹ ਮਾੜਾ ਸਲੂਕ , ਜਿੰਮ ‘ਚ ਕਸਰਤ ਕਰ ਰਿਹਾ ਸੀ ਅਦਾਕਾਰ
India International Punjab

ਮਸ਼ਹੂਰ ਪੰਜਾਬੀ ਅਦਾਕਾਰ ਨਾਲ ਅਮਰੀਕਾ ਵਿੱਚ ਹੋਇਆ ਇਹ ਮਾੜਾ ਸਲੂਕ , ਜਿੰਮ ‘ਚ ਕਸਰਤ ਕਰ ਰਿਹਾ ਸੀ ਅਦਾਕਾਰ

Deadly attack on Punjabi film actor Aman Dhaliwal

ਮਸ਼ਹੂਰ ਪੰਜਾਬੀ ਅਦਾਕਾਰ ਨਾਲ ਅਮਰੀਕਾ ਵਿੱਚ ਹੋਇਆ ਇਹ ਕਾਰਾ , ਜਿੰਮ 'ਚ ਕਸਰਤ ਕਰ ਰਿਹਾ ਸੀ ਅਦਾਕਾਰ

ਅਮਰੀਕਾ : ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਨਕਸਲੀ ਵਿਤਕਰੇ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਹੁਣ ਪੰਜਾਬੀ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ( Punjabi film actor Aman Dhaliwal ) ‘ਤੇ ਅਮਰੀਕਾ (America ) ‘ਚ ਕੁਹਾੜੀ ਨਾਲ ਹਮਲਾ ਕੀਤਾ ਗਿਆ ਹੈ। ਹਿੰਮਤ ਨਾਲ ਅਮਨ ਧਾਲੀਵਾਲ ਨੇ ਖੁਦ ਹਮਲਾਵਰ ਨੂੰ ਫੜ ਲਿਆ। ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਹਾਲਤ ਠੀਕ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਧਾਲੀਵਾਲ ‘ਤੇ ਇਹ ਹਮਲਾ ਇੱਕ ਜਿੰਮ ਵਿੱਚ ਹੋਇਆ ਹੈ। ਉਹ ਜਿਮ ਵਿੱਚ ਕਸਰਤ ਕਰ ਰਿਹਾ ਸੀ। ਉਦੋਂ ਹੀ ਇੱਕ ਟੋਪੀ ਵਾਲਾ ਵਿਅਕਤੀ ਜਿਮ ਵਿੱਚ ਦਾਖਲ ਹੋਇਆ ਅਤੇ ਤੇਜ਼ ਕੁਹਾੜੀ ਨਾਲ ਹਮਲਾ ਕਰ ਦਿੱਤਾ। ਉਹ ਉੱਚੀ-ਉੱਚੀ ਗਾਲ੍ਹਾਂ ਕੱਢ ਰਿਹਾ ਸੀ ਅਤੇ ਸਾਰਿਆਂ ਨੂੰ ਆਪਣੇ ਨੇੜੇ ਆਉਣ ਤੋਂ ਰੋਕ ਰਿਹਾ ਸੀ। ਇਸ ਦੌਰਾਨ ਜਦੋਂ ਹਮਲਾਵਰ ਦਾ ਧਿਆਨ ਭਟਕ ਗਿਆ ਤਾਂ ਅਮਨ ਨੇ ਉਸ ਨੂੰ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਜਿੰਮ ‘ਚ ਖੜ੍ਹੇ ਹੋਰ ਲੋਕਾਂ ਨੇ ਵੀ ਹਮਲਾਵਰ ‘ਤੇ ਕਾਬੂ ਪਾਇਆ।

ਅਮਨ ਧਾਲੀਵਾਲ ਦੇ ਸਰੀਰ ’ਤੇ ਹਮਲੇ ਤੋਂ ਬਾਅਦ ਕਈ ਜਗ੍ਹਾ ਟਾਂਕੇ ਲੱਗੇ ਹਨ। ਫਿਲਹਾਲ ਉਹ ਖ਼ਤਰੇ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਅਮਨ ਮਾਨਸਾ ਦਾ ਰਹਿਣ ਵਾਲਾ ਹੈ

ਅਮਨ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਮਸ਼ਹੂਰ ਅਦਾਕਾਰ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਫਿਰ ਉਸ ਨੂੰ ਪੰਜਾਬੀ ਗੀਤਾਂ ਵਿਚ ਥਾਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੋਗੀਆ ਵੇ ਜੋਗੀਆ ਗੀਤ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਦਿਖਾਈ ਦੇਣ ਲਈ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।

ਬਾਲੀਵੁੱਡ ਫਿਲਮ ਜੋਧਾ ਅਕਬਰ ਵਿੱਚ ਵੀ ਭੂਮਿਕਾ ਨਿਭਾਈ

ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਅਮਨ ਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਕਾਬਿਲੇਗੌਰ ਹੈ ਕਿ ਅਮਨ ਧਾਲੀਵਾਲ ਨੇ ‘ਇਕ ਕੁੜੀ ਪੰਜਾਬ ਦੀ’, ‘ਜੱਟ ਬੁਆਏਜ਼ : ਪੁੱਤ ਜੱਟਾਂ ਦੇ’, ‘ਜੋਧਾ ਅਕਬਰ’ ਤੇ ‘ਬਿੱਗ ਬ੍ਰਦਰ’ ਵਰਗੀਆਂ ਮਸ਼ਹੂਰ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਕ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟੀਵੀ ਸੀਰੀਅਲਜ਼ ਵਿੱਚ ਜਲਵਾ ਦਿਖਾਉਂਦੇ ਹੋਏ ਵੀ ਦੇਖਿਆ ਜਾ ਚੁੱਕਿਆ ਹੈ । ਅਮਨ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਉਹ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ ਪਰ ਅਚਾਨਕ ਉਸ ਦਾ ਮਨ ਮਾਡਲਿੰਗ ਵੱਲ ਹੋ ਗਿਆ।

 

 

Exit mobile version