The Khalas Tv Blog Punjab ਇਤਿਹਾਸ ਗੁਰੂ ਘਰ ਤੋਂ 9 ਤੇ 10 ਸਾਲ ਦੇ ਭਰਾਵਾਂ ਦੀ ਮਿਲੀ ਲਾਸ਼! ਪਰਿਵਾਰ ਨੇ ਜਤਾਇਆ ਸ਼ੱਕ
Punjab Religion

ਇਤਿਹਾਸ ਗੁਰੂ ਘਰ ਤੋਂ 9 ਤੇ 10 ਸਾਲ ਦੇ ਭਰਾਵਾਂ ਦੀ ਮਿਲੀ ਲਾਸ਼! ਪਰਿਵਾਰ ਨੇ ਜਤਾਇਆ ਸ਼ੱਕ

ਬਿਉਰੋ ਰਿਪੋਰਟ: ਗਿੱਦੜਬਾਹਾ ਦੇ ਗੁਰੂ ਘਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂ ਘਰ ਦੇ ਸਰੋਵਰ ਤੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਰਿਸ਼ਤੇ ਵਿੱਚ ਦੋਵੇਂ ਭਰਾ ਦੱਸੇ ਜਾ ਰਹੇ ਹਨ। ਇੱਕ ਦੀ ਉਮਰ 9 ਸਾਲ ਦੀ ਹੈ ਜਿਸ ਦਾ ਨਾਂ ਖੁਸ਼ਪ੍ਰੀਤ ਹੈ ਜਦਕਿ ਦੂਜਾ ਬੱਚਾ 10 ਸਾਲ ਦਾ ਹੈ ਜਿਸ ਦਾ ਨਾਂ ਸਾਹਿਲ ਦੱਸਿਆ ਜਾ ਰਿਹਾ ਹੈ।

ਬੀਤੇ ਦਿਨ ਘਰੋਂ ਦੋਵੇ ਇਹ ਕਹਿਕੇ ਗਏ ਸਨ ਕਿ ਅਸੀਂ ਦੋਸਤਾਂ ਨਾਲ ਮੇਲਾ ਵੇਖਣ ਜਾ ਰਹੇ ਹਾਂ, ਪਰ ਹੁਣ ਗਿੱਦੜਬਾਹਾ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪਿਤਾ ਨੇ ਦੱਸਿਆ ਕਿ ਸਾਹਿਲ ਅਤੇ ਖੁਸ਼ਪ੍ਰੀਤ ਨਾਲ ਦੋਸਤ ਵੀ ਸਨ, ਉਹ ਸਾਰੇ ਤਾਂ ਘਰ ਮੁੜ ਆਏ ਪਰ ਉਹ ਦੋਵੇਂ ਨਹੀਂ ਆਏ।

ਪਿਤਾ ਨੇ ਦੱਸਿਆ ਕਿ ਜਦੋਂ ਦੋਵਾਂ ਭਰਾਵਾਂ ਨੂੰ ਲੱਭਦੇ ਹੋਏ ਉਹ ਗੁਰੂ ਘਰ ਪਹੁੰਚੇ ਤਾਂ ਉਸ ਦੀ ਚੱਪਲ ਵਿਖਾਈ ਦਿੱਤੀ, ਅਸੀਂ ਸਰੋਵਰ ਦੇ ਕੋਲ ਵੇਖਿਆ ਤਾਂ ਕੱਪੜੇ ਵਿਖਾਈ ਦਿੱਤੇ। ਪਰਿਵਾਰ ਸਵਾਲ ਚੁੱਕ ਰਿਹਾ ਹੈ ਕਿ ਜੇ ਬੱਚੇ ਇਸ਼ਨਾਨ ਕਰਨ ਦੇ ਲਈ ਗਏ ਸਨ ਤਾਂ ਉਨ੍ਹਾਂ ਕੱਪੜੇ ਕਿਉਂ ਪਾਏ ਸਨ? ਗ੍ਰੰਥੀ ਸਿੰਘ ਨੇ ਕਿਹਾ ਅਸੀਂ ਹੈਰਾਨ ਹਾਂ ਹੁਣ ਤੱਕ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ ਜਿਸ ਵਿੱਚ ਬੱਚੇ ਨਹੀਂ ਵਿਖਾਈ ਦੇ ਰਹੇ ਹਨ। ਕਈ ਵਾਰ ਕੰਧ ਟੱਕ ਕੇ ਬੱਚੇ ਆ ਜਾਂਦੇ ਹਨ।

ਗ੍ਰੰਥੀ ਸਿੰਘ ਨੇ ਵੀ ਇਸ ਪੂਰੇ ਮਾਮਲੇ ਨੂੰ ਲੈਕੇ ਹੈਰਾਨੀ ਜਤਾਈ ਹੈ, ਉਨ੍ਹਾਂ ਕਿਹਾ ਮਾਪਿਆਂ ਦਾ ਸ਼ੱਕ ਬਿਲਕੁਲ ਜਾਇਜ਼ ਹੈ ਇਹ ਕੋਈ ਸਾਜਿਸ਼ ਹੋ ਸਕਦੀ ਹੈ, ਜਿਸ ਦੀ ਵਜ੍ਹਾ ਕਰਕੇ ਬੱਚਿਆਂ ਨੂੰ ਡੋਬਿਆ ਗਿਆ ਹੋ ਸਕਦਾ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

Exit mobile version