The Khalas Tv Blog Punjab ਪਹਿਰੇਦਾਰ ਅਖਬਾਰ ਦਾ ਭਵਿੱਖ ਖਤਰੇ ‘ਚ, ਜੇ ਨਾਂ ਕੀਤਾ ਇਹ ਕੰਮ ਤਾਂ ਹੋ ਸਕਦੀ ਅਖਬਾਰ ਬੰਦ
Punjab

ਪਹਿਰੇਦਾਰ ਅਖਬਾਰ ਦਾ ਭਵਿੱਖ ਖਤਰੇ ‘ਚ, ਜੇ ਨਾਂ ਕੀਤਾ ਇਹ ਕੰਮ ਤਾਂ ਹੋ ਸਕਦੀ ਅਖਬਾਰ ਬੰਦ

ਬਿਊਰੋ ਰਿਪੋਰਟ – ਪਹਿਦੇਦਾਰ (Pehredar) ਅਖਬਾਰ ਦੇ ਨਾਮ ਉਪਰ ਇਕ ਹੋਰ ਜਾਅਲੀ ਪਹਿਰੇਦਾਰ ਅਖਬਾਰ ਛਾਪੀ ਜਾ ਰਹੀ ਹੈ। ਇਸ ਸਬੰਧੀ ਡੀਪਟੀ ਕਮਿਸ਼ਨਰ ਲੁਧਿਆਣਾ (DC Ludhiana) ਨੇ ਅਖਬਾਰ ਚਲਾਉਣ ਵਾਲਿਆਂ ਨੂੰ ਐਨਆਰਆਈ ਵਿਭਾਗ ਕੋਲੋ ਮਨਜ਼ੂਰੀ ਲੈਣ ਅਤੇ ਡੈਕਲੇਰੇਸ਼ਨ ਫਾਇਲ ਕਰਨ ਲਈ ਕਿਹਾ ਹੈ। ਉਨ੍ਹਾਂ ਬਿਨ੍ਹਾਂ ਮਨਜ਼ੂਰੀ ਤੋਂ ਚਲਾਈ ਜਾ ਰਹੀ ਅਖਬਾਰ ਨੂੰ The Press and Registration of Book Act 1867 ਦੀ ਉਲੰਘਣਾ ਕਰਾਰ ਦਿੱਤਾ ਹੈ।

ਇਹ ਅਖਬਾਰ 2014 ਤੋਂ ਪਹਿਰੇਦਾਲ ਸੋਸ਼ਲ ਵੈਲਫੇਅਰ ਦੇ ਨਾਮ ‘ਤੇ ਛਪਦੀ ਸੀ। ਇਸ ਅਖਬਾਰ ਨੂੰ ਛਾਪਣ ਵਾਲੇ ਜਸਪਾਲ ਸਿੰਘ ਹੇਰਾਂ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਖਬਾਰ ਨੂੰ ਚਲਾਇਆ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਜੇਕਰ ਇਸ ਅਖਬਾਰ ਦੀ ਮਨਜ਼ੂਰੀ ਨਹੀਂ ਲਈ ਜਾਂਦੀ ਤਾਂ ਇਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ  –  ਦਿੱਲੀ ਦੀ ਨਵੀਂ CM ਆਤਿਸ਼ੀ ਸਾਹਮਣੇ 26 ਸਾਲ ਪੁਰਾਣਾ ਮਾੜਾ ਇਤਿਹਾਸ ਬਦਲਣ ਦੀ ਚੁਣੌਤੀ!

 

Exit mobile version