The Khalas Tv Blog Punjab ਪੰਜਾਬ ਵਿੱਚ ਭਿਆਨਕ ਬੱਸ ਹਾਦਸਾ ! 80 ਸਵਾਰੀਆਂ ਸਨ,ਕਈਆਂ ਦੀ ਹਾਲਤ ਗੰਭੀਰ
Punjab

ਪੰਜਾਬ ਵਿੱਚ ਭਿਆਨਕ ਬੱਸ ਹਾਦਸਾ ! 80 ਸਵਾਰੀਆਂ ਸਨ,ਕਈਆਂ ਦੀ ਹਾਲਤ ਗੰਭੀਰ

ਬਿਉਰੋ ਰਿਪੋਰਟ – ਦਸੂਹਾ ਨੇੜੇ ਨੈਸ਼ਨਲ ਹਾਈਵੇਅ (DASUHA HIGH WAY) ‘ਤੇ ਭਿਆਨਕ ਸੜਕੀ ਬੱਸ ਹਾਦਸਾ (BUS ACCIDENT) ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਕਿਨਾਰੇ ਸਵਾਰੀਆਂ ਨਾਲ ਭਰੀ ਹੋਈ ਬੱਸ ਪਲਟ ਗਈ ਹੈ । ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਵਾਰੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ।

ਹਾਦਸਾ NH ‘ਤੇ ਅੱਡਾ ਖੁੱਡਾ ‘ਤੇ ਹੋਇਆ ਅਤੇ ਬੱਸ ਜਲੰਧਰ ਵੱਲ ਜਾ ਰਹੀ ਸੀ । ਜ਼ਖਮੀ ਸਵਾਰੀਆਂ ਮੁਤਾਬਿਕ ਬੱਸ ਦੀ ਰਫਤਾਰ ਕਾਫੀ ਸੀ ਉਸ ਨੇ ਇਕ ਦਮ ਹੀ ਬੱਸ ਨੂੰ ਘੁਮਾ ਦਿੱਤਾ ਜਿਸ ਦੀ ਵਜ੍ਹਾ ਕਰਕੇ ਬੈਲੰਸ ਵਿਗੜਿਆ ਅਤੇ ਹਾਦਸਾ ਹੋਇਆ । ਦੱਸਿਆ ਜਾ ਰਿਹਾ ਹੈ ਜਿਸ ਸਮੇਂ ਹਾਦਸਾ ਹੋਇਆ ਬੱਸ ਵਿੱਚ 80 ਲੋਕ ਸਵਾਰ ਸਨ ਯਾਨੀ ਸਮਰਥਾ ਤੋਂ ਵੱਧ ਸਵਾਰੀਆਂ ਨੂੰ ਬਿਠਾਇਆ ਗਿਆ ਹੈ ।

ਉਧਰ ਸਿਵਰ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਤਕਰੀਬਨ 20 ਯਾਤਰੀ ਉਨ੍ਹਾਂ ਦੇ ਕੋਲ ਆਏ ਹਨ ਜਿੰਨਾਂ 3 ਤੋਂ 4 ਦੀ ਹਾਲਤ ਨਾਜ਼ੁਕ ਹੈ । ਜਿੰਨਾਂ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ,3 ਤੋਂ 4 ਮਹੀਜ਼ਾਂ ਦੀ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਹੈ ।

Exit mobile version