The Khalas Tv Blog Punjab ਪੰਜਾਬ ‘ਚ ਕਿਹੜੇ ਕੁੱਤੇ ਬੈਨ
Punjab

ਪੰਜਾਬ ‘ਚ ਕਿਹੜੇ ਕੁੱਤੇ ਬੈਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਵਿੱਚ ਖ਼ਤਰਨਾਕ ਕੁੱਤਿਆਂ ਨੂੰ ਪਾਲਣ ਉੱਤੇ ਰੋਕ ਲਗਾ ਦਿੱਤੀ ਗਈ ਹੈ। ਪਿਟਬੁਲ ਅਤੇ ਬੁਲੀ ਕੁੱਤਿਆਂ ਨੂੰ ਰੱਖਣ ਉੱਤੇ ਰੋਕ ਲਗਾਈ ਗਈ ਹੈ। ਕੁੱਤਿਆਂ ਦੀ ਬ੍ਰੀਡਿੰਗ ਕਰਨ ਉੱਤੇ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿੱਥੇ ਵੀ ਇਹ ਕੁੱਤੇ ਵੇਖੇ ਗਏ, ਉੱਥੇ ਹੀ ਜ਼ਬਤ ਕਰ ਲਏ ਜਾਣਗੇ। ਸੰਗਰੂਰ ਜ਼ਿਲ੍ਹੇ ਵਿੱਚ ਇਨ੍ਹਾਂ ਕੁੱਤਿਆਂ ਨੂੰ ਰੱਖਣ, ਵੇਚਣ ਅਤੇ ਖਰੀਦਣ ਉੱਤੇ ਪੂਰਨ ਤੌਰ ਉੱਤੇ ਰੋਕ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਕਾਇਦਾ ਲਿਖਤੀ ਤੌਰ ਉੱਤੇ ਇਸਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਅੱਜ ਤੋਂ ਹੀ ਲਾਗੂ ਹੋਣਗੇ।

ਸੰਗਰੂਰ ਦੇ ਏਡੀਸੀ ਅਨਮੋਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਆਮ ਜਨਤਾ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁੱਝ ਲੋਕਾਂ ਨੇ ਬਹੁਤ ਹੀ ਖਤਰਨਾਕ ਕੁੱਤੇ ਰੱਖੇ ਹੋਏ ਹਨ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਡਰਾਉਂਦੇ ਅਤੇ ਕੱਟਦੇ ਵੀ ਹਨ।

ਇਨ੍ਹਾਂ ਕੁੱਤਿਆਂ ਵਿੱਚ ਪਿਟਬੁਲ, ਅਮਰੀਕਨ ਪਿਟਬੁਲ, ਅਮਰੀਕਨ ਬੁਲੀ ਅਤੇ ਪਾਕਿਸਤਾਨੀ ਬੁਲੀ ਰੱਖਣ ਉੱਤੇ ਬੈਨ ਕੀਤਾ ਗਿਆ ਹੈ। ਇਨ੍ਹਾਂ ਕੁੱਤਿਆਂ ਵੱਲੋਂ ਕਈ ਲੋਕਾਂ ਨੂੰ ਵੱਢਣ ਦੀਆਂ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਨਸਲਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਕੁੱਤੇ ਨੂੰ ਰੱਖਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਉੱਧਰ ਲੋਕਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਮਹਿੰਗੇ ਮੁੱਲ ਉੱਤੇ ਇਸ ਨਸਲ ਦੇ ਕੁੱਤੇ ਖਰੀਦੇ ਹਨ, ਪਰ ਹੁਣ ਇਕਦਮ ਬੈਨ ਕਰਨ ਨਾਲ ਸਰਕਾਰ ਇਸਦਾ ਕੋਈ ਹੱਲ ਵੀ ਕਰੇ। ਸਰਕਾਰ ਸਾਨੂੰ ਇਸਦਾ ਖਰਚਾ ਦੇਵੇ ਜਾਂ ਫਿਰ ਇਹ ਦੱਸਿਆ ਜਾਵੇ ਕਿ ਇਨ੍ਹਾਂ ਨੂੰ ਕਿੱਥੇ ਲਿਜਾਇਆ ਜਾਵੇ।

Exit mobile version