The Khalas Tv Blog India ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸੰਗਤਾਂ ਲਈ ਵੀਡੀਓ ਸੰਦੇਸ਼ ਜਾਰੀ! ਟਕਸਾਲ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ
India Punjab Religion

ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸੰਗਤਾਂ ਲਈ ਵੀਡੀਓ ਸੰਦੇਸ਼ ਜਾਰੀ! ਟਕਸਾਲ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ

Damdami Taksaal Chief Harnam Singh Khalsa

ਬਿਉਰੋ ਰਿਪੋਰਟ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਮਰੀਕਾ ਦੇ ਧਰਮ ਪ੍ਰਚਾਰ ਫੇਰੀ ਦੌਰਾਨ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਰਾਹੀਂ ਉਨ੍ਹਾਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰ ਦਮਦਮੀ ਟਕਸਾਲ ਦੇ ਖ਼ਿਲਾਫ਼ ਬੜੀ ਘਟੀਆ ਕਿਸਮ ਦੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕੋਈ ਭਰਮ ਭੁਲੇਖੇ ਦਾ ਸ਼ਿਕਾਰ ਹੋਣ ਦੀ ਬਜਾਏ ਸਾਡੇ ਨਾਲ ਬੈਠ ਕੇ ਰਾਬਤਾ ਤੇ ਵਿਚਾਰ ਕਰ ਸਕਦਾ ਹੈ।

ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਕੋਈ ਭਰਮ ਭੁਲੇਖਾ ਕਿਸੇ ਵੀ ਸਿੱਖ ਦੇ ਮਨ ਵਿੱਚ ਹੈ ਤਾਂ ਸਾਡੇ ਨਾਲ ਮਿਲ ਬੈਠ ਕੇ ਬੜੇ ਪਿਆਰ ਨਾਲ ਆਪਣਾ ਸ਼ੰਕਾ ਨਵਿਰਤ ਕਰ ਸਕਦਾ ਹੈ। ਆਪਾਂ ਮਿਲਜੁਲ ਕੇ ਜੋ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਉਹਦਾ ਹੱਲ ਕੱਢਣ ਵਿੱਚ ਆਪਣਾ ਯੋਗਦਾਨ ਪਾਈਏ। ਵਿਦੇਸ਼ਾਂ ਦੇ ਵਿੱਚ ਵੀ ਸਿੱਖ ਭਾਈਚਾਰੇ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਹਨ। ਜਿਨ੍ਹਾਂ ਨਾਲ ਇੱਥੋਂ ਦੇ ਸਿੱਖਾਂ ਨੂੰ ਆਏ ਦਿਨ ਜੂਝ ਰਹੇ ਹਨ। ਇੱਥੇ ਵੀ ਸਾਰੇ ਮਿਲ ਕੇ ਆਪਾਂ ਇੱਕ ਜੁੱਟ ਹੋ ਕੇ ਕੌਮ ਦੀ ਚੜ੍ਹਦੀ ਕਲਾ ਦੀ ਕਾਰਜ ਕਰੀਏ।

3 ਨੁਕਤਿਆਂ ‘ਤੇ ਖਿੱਚਿਆ ਸੰਗਤਾਂ ਦਾ ਧਿਆਨ

ਦਮਦਮੀ ਟਕਸਾਲ ਮੁਖੀ ਨੇ ਜ਼ਰੂਰੀ ਨੁਕਤਿਆਂ ਉੱਤੇ ਸੰਗਤਾਂ ਦਾ ਧਿਆਨ ਕੇਂਦਰਿਤ ਕੀਤਾ। ਪਿਛਲੇ ਦਿਨ ਹੀ ਮਹਾਰਾਸ਼ਟਰ ਦੇ ਅੰਦਰ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਔਰ ਸੰਤ ਸਮਾਜ ਵੱਲੋਂ ਜੋ ਉੱਥੇ ਇੱਕ ਮਹਾਂਯੁਤੀ ਸੰਗਠਨ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਦਾ ਮਕਸਦ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਸਿੱਖ ਸਮਾਜ ਦੇ ਮਸਲਿਆਂ ਨੂੰ ਉਭਾਰਨਾ ਸੀ। ਅੱਜ ਤਕ ਮਹਾਰਾਸ਼ਟਰ ਦੇ 36 ਜ਼ਿਲ੍ਹੇ ਅੰਦਰ ਬੈਠੇ ਸਿੱਖ ਭਾਈਚਾਰੇ ਦੇ ਮਸਲੇ ਅਣਗੌਲੇ ਰਹੇ। ਜਿਨ੍ਹਾਂ ਉੱਤੇ ਕਦੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ, ਤੇ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਦੀਆਂ ਰਹੀਆਂ। ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਹਨ, ਉਹਨਾਂ ਲਈ ਸਰਕਾਰ ਤੋਂ ਇੱਕ 11 ਮੈਂਬਰੀ ਕਮੇਟੀ ਬਣਾਈ ਗਈ।

ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਣਾ ਅਤੇ ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿਵਾਈ ਗਈ। ਇਹ ਤਿੰਨ ਮੁੱਖ ਮੁੱਦੇ ਸਨ ਜੋ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ। ਹੁਣ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ।

ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਹੈ, ਕਿਉਂਕਿ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਬਹੁਤ ਦੂਰ ਚਲੇ ਗਏ ਹਨ, ਸਾਡੇ ਬੱਚੇ ਪੰਜਾਬੀ ਬੋਲ ਸਕਦੇ ਹਨ ਨਾ ਪੰਜਾਬੀ ਲਿਖ ਸਕਦੇ ਹਨ, ਨਾ ਪੜ੍ਹ ਸਕਦੇ ਹਨ। ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਤੇ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਸੰਗਠਨ ਕਰਾਇਆ। ਜਿਸ ਨਾਲ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕੀਤਾ ਜਾਏਗਾ। ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ, ਤੇ ਥਾਂ ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ।

ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ, ਨਾ ਹੀ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਮਿਲੀਆਂ ਹਨ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਜੋ ਕਿ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਜਿਵੇਂ ਕਿ ਉਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰ ਸਕਦਾ ਹੈ। ਰਾਜ ਘਟ ਗਿਣਤੀ ਕਮਿਸ਼ਨ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਿਲ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਉੱਚ ਵੀ ਦੀਆਂ ਪ੍ਰਾਪਤ ਕਰ ਸਕਣ, ਸਾਡੇ ਉੱਥੇ ਵਿੱਦਿਅਕ ਅਦਾਰੇ ਤੇ ਹਸਪਤਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਫ਼ੰਡ ਦੁਆਰਾ ਬਣਾਏ ਜਾਣ ਜਿਵੇਂ ਮੁਸਲਮਾਨ ਭਾਈਚਾਰਾ ਲਾਭ ਲੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਮਹਾਰਾਸ਼ਟਰ ਦੇ ਵਿਚ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿੱਦਿਅਕ ਔਰ ਮੈਡੀਕਲ ਸੰਸਥਾਵਾਂ ਬਣ ਸਿੱਖ ਬੱਚੇ ਵਿੱਦਿਆ ਪੜ੍ਹ ਸਕਣ ਉਹਨਾਂ ਲਈ ਵਜ਼ੀਫ਼ਿਆਂ ਦਾ ਇੰਤਜ਼ਾਮ ਕੀਤਾ ਜਾਏ। ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਸਮੇਂ ਵਿੱਚ ਇਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਪਰ ਦਾਸ ਨੇ ਸਿੰਘਾਂ ਦਾ ਵਕਤ ਲੈ ਕੇ ਉਪ ਮੁੱਖ ਮੰਤਰੀ ਕੋਲੇ ਮਸਲਾ ਉਠਾਇਆ, ਉਹਨਾਂ ਨੇ ਇਸ ਗੱਲ ਤੇ ਗ਼ੌਰ ਕਰਦਿਆਂ ਤੁਰੰਤ ਗੈਰ ਸਿੱਖ ਡੀਸੀ ਨੂੰ ਹਟਾ ਕੇ ਸਿੱਖ ਨੂੰ ਪ੍ਰਬੰਧਕ ਲਾਇਆ। ਸਾਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦਿੱਤੀ ਜਾਵੇਗੀ।

 

Exit mobile version