The Khalas Tv Blog India ਦਲ ਖ਼ਾਲਸਾ ਵੱਲੋਂ ਇਰਾਨ ’ਤੇ ਹੋਏ ਹਮਲਿਆਂ ਦੀ ਨਿੰਦਾ; ਪੀਐਮ ਮੋਦੀ ਦੀ ਇਜ਼ਰਾਈਲ ਯਾਤਰਾ ਨੂੰ ਦੱਸਿਆ ਸ਼ੱਕੀ
India Punjab Religion

ਦਲ ਖ਼ਾਲਸਾ ਵੱਲੋਂ ਇਰਾਨ ’ਤੇ ਹੋਏ ਹਮਲਿਆਂ ਦੀ ਨਿੰਦਾ; ਪੀਐਮ ਮੋਦੀ ਦੀ ਇਜ਼ਰਾਈਲ ਯਾਤਰਾ ਨੂੰ ਦੱਸਿਆ ਸ਼ੱਕੀ

ਬਿਊਰੋ ਰਿਪੋਰਟ (4 ਮਾਰਚ, 2026): ਦਲ ਖ਼ਾਲਸਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਮਲੇ, ਮਾਸੂਮ ਬੱਚਿਆਂ ਦੇ ਕਤਲ ਅਤੇ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਦੇ ਮੁਖੀ (ਅਯਾਤੁੱਲਾ ਖ਼ਾਮੇਨੇਈ) ਦੀ ਹੱਤਿਆ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਵੱਲੋਂ ਗੁਆਂਢੀ ਮੁਸਲਿਮ ਦੇਸ਼ਾਂ ’ਤੇ ਕੀਤੀ ਗਈ ਜਵਾਬੀ ਕਾਰਵਾਈ ਵੀ ਜਾਇਜ਼ ਨਹੀਂ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ’ਤੇ ਸਵਾਲ

ਦਲ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਜ਼ਰਾਈਲ ਯਾਤਰਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹਮਲੇ ਤੋਂ ਠੀਕ ਪਹਿਲਾਂ ਅੰਤਿਮ ਸਮੇਂ ’ਤੇ ਕੀਤੀ ਗਈ ਇਹ ਯਾਤਰਾ ਸ਼ੱਕੀ ਜਾਪਦੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Exit mobile version