‘ਦ ਖ਼ਾਲਸ ਟੀਵੀ ਬਿਊਰੋ :-ਅਦਾਕਾਰ ਰਜਨੀਕਾਂਤ ਨੂੰ 51ਵੇਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ 67ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਦੌਰਾਨ ਉੱਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਵੱਲੋਂ ਪ੍ਰਦਾਨ ਕੀਤਾ ਗਿਆ। ਦੱਸ ਦਈਏ ਕਿ ਕੋਰੋਨਾ ਕਾਰਨ ਰਾਸ਼ਟਰੀ ਪੁਰਸਕਾਰਾਂ ਦੀ ਵੰਡ ਦਾ ਐਲਾਨ ਇਕ ਸਾਲ ਲਈ ਟਾਲ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਕ ਦੀ ਫਿਲਮ ਛਿਛੋਰੇ ਨੂੰ ਬੈਸਟ ਹਿੰਦੀ ਫਿਲਮ ਦਾ ਐਵਾਰਡ ਮਿਲਿਆ ਹੈ। ਕੰਗਨਾ ਰਨੌਤ ਨੂੰ ਮਣੀਕਰਣਿਕਾ ਲਈ ਸਰਵੋਤਮ ਅਭਿਨੇਤਰੀ ਤੇ ਮਨੋਜ ਵਾਜਪੇਈ ਨੂੰ ਸਰਵੋਤਮ ਅਭਿਨੇਤਾ ਦਾ ਅਵਾਰਡ ਮਿਲਿਆ ਹੈ।
ਅਦਾਕਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਅਵਾਰਡ
