The Khalas Tv Blog Punjab ਹਾਈਵੇ ‘ਤੇ ਸਾਈਕਲ ਚਲਾਉਣ ਦੀ ਲੱਗੀ ਪਾਬੰਦੀ
Punjab

ਹਾਈਵੇ ‘ਤੇ ਸਾਈਕਲ ਚਲਾਉਣ ਦੀ ਲੱਗੀ ਪਾਬੰਦੀ

‘ਦ ਖ਼ਾਲਸ ਬਿਊਰੋ:- ਕੋਰੋਨਾ ਲੌਕਡਾਊਨ ਕਰਕੇ ਜਿਮ ਅਤੇ ਯੋਗਾ ਸੰਸਥਾ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਹਨ। ਇਸ ਕਰਕੇ ਲੋਕਾਂ ਨੇ ਆਪਣੇ ਸਰੀਰ ਨੂੰ ਫਿੱਟ ਬਣਾਉਣ ਲਈ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਟ੍ਰੈਫਿਕ ਪੁਲਿਸ ਨੇ ਹੁਣ ਹਾਈਵੇ ‘ਤੇ ਸਾਈਕਲ ਚਲਾਉਣ ‘ਤੇ ਪਾਬੰਦੀ ਲੱਗਾ ਦਿੱਤੀ ਹੈ।

ਬੀਤੇ ਦਿਨੀਂ ਪਟਿਆਲਾ ਦੇ ਹਾਈਵੇ ‘ਤੇ ਸਾਈਕਲ ਚਲਾ ਰਹੇ ਦੋ ਲੋਕਾਂ ਨੂੰ ਕਾਰ ਨੇ ਕੁਚਲ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਅਰਬਨ ਟ੍ਰੈਫਿਕ ਪੁਲਿਸ ਅਲਰਟ ਹੋ ਗਈ ਅਤੇ ਟ੍ਰੈਫਿਕ ਪੁਲਿਸ ਨੇ ਹਾਈਵੇ ‘ਤੇ ਸਾਈਕਲ ਚਲਾਉਣ ‘ਤੇ ਪਾਬੰਦੀ ਲੱਗਾ ਦਿੱਤੀ। ਹਾਲਾਂਕਿ ਇਸ ਸਬੰਧ ਵਿੱਚ ਕੋਈ ਅਧਿਕਾਰਤ ਆਦੇਸ਼ ਨਹੀਂ ਦਿੱਤੇ ਗਏ ਹਨ ਪਰ ਫੀਲਡ ਵਿੱਚ ਤਾਇਨਾਤ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਹਾਈਵੇ ‘ਤੇ ਸਾਈਕਲਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਸਾਈਕਲ ‘ਤੇ ਕੋਈ ਰਿਫਲੈਕਟਰ ਜਾਂ ਹੋਰ ਲਾਈਟ ਨਹੀਂ ਹੁੰਦੀ ਜਿਸ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਈਵੇ ‘ਤੇ ਸਾਈਕਲ ਚਲਾਉਣ ਨਾ ਜਾਣ। ਉਨ੍ਹਾਂ ਕਿਹਾ ਕਿ ਲੋਕ ਅਕਸਰ ਸ਼ਹਿਰ ਵਿੱਚ ਸਵੇਰੇ ਹਾਈਵੇ ‘ਤੇ ਸਾਈਕਲ ਚਲਾਉਂਦੇ ਦੇਖੇ ਜਾ ਸਕਦੇ ਹਨ ਪਰ ਹੁਣ ਉਨ੍ਹਾਂ ਨੂੰ ਇਸ ਸਬੰਧੀ ਜਾਗਰੂਕ ਕਰਕੇ ਰੋਕਿਆ ਜਾਵੇਗਾ।

Exit mobile version