ਬਿਉਰੋ ਰਿਪੋਰਟ : ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹੁਣ ਦਰਸ਼ਨ ਕਰਨ ਵਾਲੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ CTU ਦੇ ਵੱਲੋਂ ਅਯੁੱਧਿਆ ਦੇ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਦੇ ਨਾਲ ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਫਾਇਦਾ ਹੋਵੇਗਾ । CTU ਨੇ ਇਹ ਫੈਸਲਾ ਲੱਖਾਂ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਲਿਆ ਹੈ ।
ਚੰਡੀਗੜ੍ਹ ਪ੍ਰਸ਼ਾਸਨ ਮੁਤਾਬਿਕ ਬੱਸ ਸੇਵਾ ਬਸੰਤ ਪੰਚਮੀ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ,ਇਹ ਬੱਸ ਸੈਕਟਰ 17 ISBT ਤੋਂ ਅਯੁੱਧਿਆ ਦੇ ਲਈ ਰਵਾਨਾ ਹੋਵੇਗੀ । ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਮੁਤਾਬਿਕ ਸੈਕਟਰ 17 ਦੇ ISBT ਤੋਂ ਰੋਜ਼ਾਨਾ ਦੁਪਹਿਰ 1 ਵਜਕੇ 30 ਮਿੰਟ ‘ਤੇ ਬੱਸ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰ ਅਯੁੱਧਿਆ 8 ਵਜਕੇ 30 ਮਿੰਟ ‘ਤੇ ਪਹੁੰਚੇਗੀ । ਇਸ ਤੋਂ ਬਾਅਦ ਬੱਸ ਉੱਥੋ ਸ਼ਾਮ 4 ਵਜਕੇ 30 ਮਿੰਟ ‘ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰ 11 ਵਜਕੇ 5 ਮਿੰਟ ‘ਤੇ ਚੰਡੀਗੜ੍ਹ ਦੇ ਸੈਕਟਰ 17 ਦੇ ਬੱਸ ਅੱਡੇ ‘ਤੇ ਪਹੁੰਚੇਗੀ । ਬੱਸ ਦਾ ਯਾਤਰੀ ਕਿਰਾਇਆ 1706 ਰੁਪਏ ਹੋਵੇਗਾ । ਇਹ ਸਫਰ ਤਕਰੀਨ 947 ਕਿਲੋਮੀਟਰ ਦਾ ਹੈ ਜਿਸ ਨੂੰ ਤੈਅ ਕਰਨ ਦੇ ਲਈ 19 ਘੰਟੇ ਦਾ ਸਮਾਂ ਲੱਗੇਗਾ।
CTU ਦੀਆਂ ਬੱਸਾਂ ਪੰਜਾਬ,ਹਰਿਆਣਾ,ਹਿਮਾਚਲ,ਦਿੱਲੀ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੱਕ ਆਪਣੀ ਸੇਵਾਵਾਂ ਦਿੰਦੀ ਹੈ । ਕਈ ਧਾਰਮਿਕ ਸਥਾਨਾਂ ‘ਤੇ ਵੀ CTU ਦੀਆਂ ਸੇਵਾਵਾਂ ਚੱਲ ਰਹੀਆਂ ਹਨ । ਇੰਨਾਂ ਵਿੱਚ ਸਾਲਾਸਰ,ਖਾਟੂ ਸ਼ਿਆਮ,ਵ੍ਰਿੰਦਾਵਨ,ਹਰਿਦੁਆਰ,ਕਟੜਾ ਅਤੇ ਜਵਾਲਾ ਜੀ ਅਤੇ ਚਾਮੁੰਡਾ ਦੇਵੀ ।