The Khalas Tv Blog India ਕੱਚੇ ਤੇਲ ਦੀ ਕੀਮਤਾਂ ਘਟੀਆਂ, ਪੈਟਰੋਲ ਦੇ ਭਾਅ ਅਸਮਾਨੀਂ
India

ਕੱਚੇ ਤੇਲ ਦੀ ਕੀਮਤਾਂ ਘਟੀਆਂ, ਪੈਟਰੋਲ ਦੇ ਭਾਅ ਅਸਮਾਨੀਂ

‘ਦ ਖ਼ਾਲਸ ਬਿਊਰੋ : ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਗਈਆਂ ਹਨ ਪਰ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੇ ਭਾਅ ਹੇਠਾਂ ਨਹੀਂ ਆਏ ਹਨ। ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈਆਂ ਹਨ ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜੋ :

ਤੁਹਾਡੀ ਕਾਰ ਪੈਟਰੋਲ ਜ਼ਿਆਦਾ ਪੀਂਦੀ ਹੈ ਤਾਂ 4 Tips ਦੇ ਜ਼ਰੀਏ average ਵਧਾਉ, ਇੰਜਨ ਤੇ ਰਫ਼ਤਾਰ ਵੀ ਵਧੇਗੀ

ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ ਪਿਛਲੇ ਹਫ਼ਤੇ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਮਤਾਂ ‘ਚ ਬਦਲਾਅ ਨਾ ਬਾਰੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਕੀਮਤਾਂ ‘ਚ ਵਾਧਾ ਹੋਣ ਕਾਰਨ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਕਾਫ਼ੀ ਸਮੇਂ ਤੱਕ ਆਪਣੀਆਂ ਕੀਮਤਾਂ ਸਥਿਰ ਰੱਖੀਆਂ ਤੇ ਹੁਣ ਕੌਮਾਂਤਰੀ ਪੱਧਰ ’ਤੇ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਕੰਪਨੀਆਂ ਆਪਣਾ ਘਾਟਾ ਪੂਰਾ ਕਰਨ ਲਈ ਕੀਮਤਾਂ ਨਹੀਂ ਘਟਾ ਰਹੀਆਂ।

Exit mobile version