The Khalas Tv Blog India ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲਾ! CRPF ਜਵਾਨ ਸ਼ਹੀਦ, 6 ਸੁਰੱਖਿਆ ਕਰਮੀ ਜ਼ਖ਼ਮੀ
India

ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲਾ! CRPF ਜਵਾਨ ਸ਼ਹੀਦ, 6 ਸੁਰੱਖਿਆ ਕਰਮੀ ਜ਼ਖ਼ਮੀ

ਜੰਮੂ-ਕਸ਼ਮੀਰ ਵਿੱਚ ਚੋਣਾਂ ਤੋਂ ਪਹਿਲਾਂ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। 60 ਘੰਟਿਆ ‘ਚ ਤਿੰਨ ਅੱਤਵਾਦੀ ਹਮਲੇ ਦੇਖੇ ਗਏ ਹਨ। ਹੁਣ ਜੰਮੂ-ਕਸ਼ਮੀਰ ਦੇ ਡੋਡਾ ਤੇ ਕਠੂਆ ਜ਼ਿਲ੍ਹਿਆਂ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੀ ਖ਼ਬਰ ਆ ਰਹੀ ਹੈ ਜਿਸ ਵਿੱਚ ਸੀਆਰਪੀਐੱਫ ਦਾ ਜਵਾਨ ਸ਼ਹੀਦ ਹੋ ਗਿਆ ਅਤੇ 6 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ।

ਅੱਤਵਾਦੀਆਂ ਨੇ ਡੋਡਾ ਜ਼ਿਲ੍ਹੇ ਦੇ ਭਦਰਵਾਹ-ਪਠਾਨਕੋਟ ਰੋਡ ’ਤੇ ਚਤਰਗਲਾ ਦੇ ਉੱਪਰਲੇ ਖੇਤਰ ਵਿੱਚ ਨਾਕੇ ’ਤੇ ਹਮਲਾ ਕੀਤਾ, ਜਿਸ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਅਤੇ ਐੱਸਪੀਓ ਜ਼ਖ਼ਮੀ ਹੋ ਗਏ।

ਦੂਜੇ ਪਾਸੇ ਕਠੂਆ ਜ਼ਿਲ੍ਹੇ ਦੇ ਸੈਦਾ ਸੁਖਲ ਪਿੰਡ ‘ਚ ਮੰਗਲਵਾਰ ਰਾਤ ਕਰੀਬ 3 ਵਜੇ ਪਿੰਡ ‘ਚ ਲੁਕੇ ਅੱਤਵਾਦੀ ਦੀ ਗੋਲੀਬਾਰੀ ‘ਚ ਸੀਆਰਪੀਐੱਫ ਜਵਾਨ ਕਬੀਰ ਦਾਸ ਗੰਭੀਰ ਜ਼ਖਮੀ ਹੋ ਗਿਆ। ਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Exit mobile version