The Khalas Tv Blog India ਮਨੀਪੁਰ ‘ਚ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ
India

ਮਨੀਪੁਰ ‘ਚ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ

ਮਨੀਪੁਰ ਦੇ ਜਿਰੀਬਾਮ ਵਿੱਚ ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦੋਂ ਕਿ ਇੱਕ ਸੀਆਰਪੀਐਫ ਜਵਾਨ ਅਤੇ ਮਨੀਪੁਰ ਪੁਲਿਸ ਦੇ ਦੋ ਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਸ਼ਹੀਦ ਸੀਆਰਪੀਐਫ ਜਵਾਨ ਦੀ ਪਛਾਣ ਅਜੇ ਕੁਮਾਰ ਝਾਅ ਵਜੋਂ ਕੀਤੀ ਹੈ। ਸਾਰੇ ਜ਼ਖਮੀ ਕਰਮਚਾਰੀਆਂ ਦਾ ਜਿਰੀਬਾਮ ਹਸਪਤਾਲ ‘ਚ ਇਲਾਜ ਕੀਤਾ ਗਿਆ।

ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਾਮ ਦੀ ਸਰਹੱਦ ਨੇੜਲੇ ਜ਼ਿਲ੍ਹੇ ਜਿਰੀਬਾਮ ਦੇ ਪਿੰਡ ਮੋਰਬੁੰਗ ‘ਚ ਦਹਿਸ਼ਤਗਰਦਾਂ ਨੇ ਪਹਾੜੀ ਤੋਂ ਭਾਰੀ ਗੋਲੀਬਾਰੀ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੀਆਰਪੀਐਫ ਦੇ ਜਵਾਨ ਐਸਯੂਵੀ ਵਿੱਚ ਜਾ ਰਹੇ ਸਨ। ਇਸ ਦੇ ਜਵਾਬ ਵਜੋਂ ਜਦੋਂ ਸੁਰੱਖਿਆ ਕਰਮੀਆਂ ਨੇ ਗੋਲੀਬਾਰੀ ਕੀਤੀ ਤਾਂ ਦਹਿਸ਼ਤਗਰਦ ਜੰਗਲ ਵਿੱਚ ਜਾ ਕੇ ਲੁੱਕ ਗਏ। ਇਸ ਸਾਰੀ ਘਟਨਾ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ –  ਫਾਜ਼ਿਲਕਾ ਪ੍ਰਸ਼ਾਸਨ ਦੀ ਨਵੀਂ ਪਹਿਲ, ਇਸ ਦਿਨ ਸਕੂਲ ਦੇ ਬੱਚੇ ਨਹੀਂ ਲੈ ਕੇ ਆਉਣਗੇ ਬੈਗ

 

Exit mobile version