The Khalas Tv Blog Punjab ਬਠਿੰਡਾ ਜੇਲ੍ਹ ’ਚ ਬੰਦ ਗੈਂਗ ਸਟਰਾਂ ਨੇ CRPF ‘ਤੇ ਕੀਤਾ ਹਮ ਲਾ
Punjab

ਬਠਿੰਡਾ ਜੇਲ੍ਹ ’ਚ ਬੰਦ ਗੈਂਗ ਸਟਰਾਂ ਨੇ CRPF ‘ਤੇ ਕੀਤਾ ਹਮ ਲਾ

‘ਦ ਖ਼ਾਲਸ ਬਿਊਰੋ : ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗ ਸਟਰਾਂ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਕੇਂਦਰ ਰਿਜ਼ਰਵ ਪੁਲਿਸ ਫੋਰਸ (CRPF) ਦੇ ਜਵਾਨਾਂ ’ਤੇ ਹਮ ਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਹਮ ਲੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਸੁਰੱਖਿਆ ਫੋਰਸ ਅਤੇ ਜੇਲ੍ਹ ਸਟਾਫ ਨੇ ਮੌਕੇ ‘ਤੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਅਤੇ ਬੈਰਕ ’ਚ ਬੰਦ ਕਰ ਦਿੱਤਾ।

ਸੂਤਰਾਂ ਦੀ ਜਾਣਕਾਰੀ ਮੁਤਾਬਕ ਹਮ ਲਾਵਰਾਂ ’ਚ ਖ਼ਤ ਰਨਾਕ ਗੈਂਗ ਸਟਰ ਦਿਲਪ੍ਰੀਤ ਬਾਬਾ ਅਤੇ ਰਾਜਵੀਰ ਸਿੰਘ ਤੋਂ ਇਲਾਵਾ ਹਵਾਲਾਤੀ ਕਰਮਜੀਤ ਸਿੰਘ ਸ਼ਾਮਲ ਹਨ। ਗੈਂਗ ਸਟਰ ਦਿਲਪ੍ਰੀਤ ਸਿੰਘ, ਰਾਜਵੀਰ ਸਿੰਘ ਅਤੇ ਹਵਾਲਾਤੀ ਕਰਮਜੀਤ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਸੁਰੱਖਿਆ ਮੁਲਾਜਮਾਂ ਨਾਲ ਤਕਰਾਰ ਹੋ ਗਈ ਸੀ। ਇਸ ਦੌਰਾਨ ਇੰਨ੍ਹਾਂ ਤਿੰਨਾਂ ਨੇ ਸੀਆਰਪੀਐਫ ਦੇ ਜਵਾਨਾਂ ’ਤੇ ਹਮ ਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟ ਨਾ ਦਾ ਪਤਾ ਲੱਗਦਿਆਂ ਸੁਰੱਖਿਆ ਕਰਮੀ ਮੌਕੇ ’ਤੇ ਪਹੁੰਚੇ ਅਤੇ ਹਮ ਲਾਵਰਾਂ ਨੂੰ ਕਾਬੂ ਕਰਕੇ ਬੈਰਕਾਂ ਵਿੱਚ ਬੰਦ ਕਰ ਦਿੱਤਾ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਦਿੱਤੇ ਪੱਤਰ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version