ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਡੇਰਾ ਬਾਬ ਨਾਨਕ (Dera baba Nanak) ਵਿੱਚ ਪੁਲਿਸ ‘ਤੇ ਦੋ ਗੈਂਗਸਟਰਾਂ ਨੇ ਫਾਇਰਿੰਗ ਕੀਤੀ ਹੈ। ਪੁਲਿਸ ਹਥਿਆਰਾਂ ਦਾ ਰਿਕਵਰੀ ਲਈ ਗਈ ਸੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਦੋ ਗੈਂਗਸਟਰ ਜ਼ਖ਼ਮੀ ਹੋਏ ਹਨ। ਦੋਵੇਂ ਗੈਂਗਸਟਰਾਂ ਦੀਆਂ ਲੱਤਾਂ ਤੇ ਗੋਲੀਆਂ ਲੱਗੀਆਂ ਹਨ। ਇਸ ਤੋੋਂ ਬਾਅਦ ਦੋਵੇਂ ਗੈਂਗਸਟਰਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
21 ਅਗਸਤ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਨੇ ਡੇਰਾ ਬਾਬਾ ਨਾਨਕ ‘ਚ ਪੇਂਟ ਸਟੋਰ ‘ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ‘ਚੋਂ ਦੋ ਗੈਂਗਸਟਰਾਂ ਅਰਸ਼ਦੀਪ ਅਤੇ ਰਵੀ ਨੂੰ ਪੁਲਿਸ ਡੇਰਾ ਬਾਬਾ ਨਾਨਕ ਦੇ ਪਿੰਡ ਰੱਤੜ ਛਤਰ ਨੇੜੇ ਸ਼ਮਸ਼ਾਨਘਾਟ ‘ਚ ਵਾਰਦਾਤ ‘ਚ ਛੁਪੇ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉੱਥੇ ਲੁਕੇ ਹੋਏ ਗੈਂਗਸਟਰਾਂ ਨੇ ਭੱਜਣ ਲਈ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਬਟਾਲਾ ਦੇ ਐਸਐਸਪੀ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ – ਕਾਰਜਕਾਰੀ ਪ੍ਰਧਾਨ ਬਣ ਦੇ ਹੀ ਵਿਵਾਦਾਂ ਚ ਘਿਰੇ ਭੂੰਦੜ! ਮਾਨਸਾ ਦੇ ਸਾਬਕਾ ਵਿਧਾਇਕ ਨੇ ਲਗਾਏ ਗੰਭੀਰ ਇਲਜ਼ਾਮ