The Khalas Tv Blog India ਕ੍ਰਿਕਟਰ ਸਹਿਵਾਗ ਦੀ ਭੈਣ ਆਪ ‘ਚ ਸ਼ਾਮਿਲ
India

ਕ੍ਰਿਕਟਰ ਸਹਿਵਾਗ ਦੀ ਭੈਣ ਆਪ ‘ਚ ਸ਼ਾਮਿਲ

‘ਦ ਖ਼ਾਲਸ ਬਿਊਰੋ : ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਭੈਣ ਅੰਜੂ ਸਹਿਵਾਗ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਦਿੱਲੀ ਵਿੱਚ ਪਾਰਟੀ ਦਫ਼ਤਰ ਵਿੱਚ ਉਨ੍ਹਾਂ ਨੂੰ ਮੈਂਬਰਸ਼ਿਪ ਦਿੱਤੀ ਗਈ ਹੈ। ਇਸ ਮੌਕੇ ਅੰਜੂ ਸਹਿਵਾਗ ਨੇ ਪਾਰਟੀ ਦੀ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਇਸ ਪਰਿਵਾਰ ਵਿੱਚ ਥਾਂ ਮਿਲੀ ਹੈ। ਅੰਜੂ ਸਹਿਵਾਗ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਵਰਿੰਦਰ ਸਹਿਵਾਗ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਮੰਜੂ ਅਤੇ ਅੰਜੂ ਦੋਵੇਂ ਭੈਣਾਂ ਉਸ ਤੋਂ ਵੱਡੀਆਂ ਹਨ। ਸਹਿਵਾਗ ਦਾ ਪਰਿਵਾਰ ਮੂਲ ਰੂਪ ਤੋਂ ਹਰਿਆਣਾ ਦਾ ਰਹਿਣ ਵਾਲਾ ਹੈ। ਪਰ ਇਹ ਲੋਕ ਦਿੱਲੀ ਆ ਕੇ ਵੱਸ ਗਏ ਹਨ।

Exit mobile version