The Khalas Tv Blog Sports ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕੁੜੀ ਨਾਲ ਹੱਥੋਪਾਈ ਦਾ Video ਵਾਇਰਲ !
Sports

ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕੁੜੀ ਨਾਲ ਹੱਥੋਪਾਈ ਦਾ Video ਵਾਇਰਲ !

ਬਿਉਰੋ ਰਿਪੋਰਟ : ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਕ੍ਰਿਕਟ ਪ੍ਰਿਥਵੀ ਸ਼ਾਹ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ਵਿੱਚ ਸ਼ਾਹ ਇੱਕ ਕੁੜੀ ਤੋਂ ਬੇਸਬਾਲ ਬੈਟ ਖੋਹ ਰਹੇ ਹਨ । ਉਸ ਕੁੜੀ ਦਾ ਸਾਥੀ ਸ਼ਾਹ ਦਾ ਵੀਡੀਓ ਬਣਾ ਰਿਹਾ ਸੀ। ਕੁੜੀ ਅਤੇ ਉਸ ਦੇ ਸਾਥੀ ਨੇ ਇਲਜ਼ਾਮ ਲਗਾਇਆ ਹੈ ਕਿ ਸ਼ਾਹ ਅਤੇ ਉਸ ਦੀ ਦੋਸਤਾਂ ਨੇ ਡਾਂਸ ਕਲੱਬ ਵਿੱਚ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਸੀ । ਫਿਰ ਬਾਹਰ ਆਉਣ ਤੋਂ ਬਾਅਦ ਬੇਸਬਾਲ ਨਾਲ ਹਮਲਾ ਕੀਤਾ ।

ਕੁੜੀ ਨੇ ਪ੍ਰਿਥਵੀ ਸ਼ਾਹ ਦੇ ਇਲਜ਼ਾਮ ਲਗਾਏ

ਵਾਇਰਲ ਵੀਡੀਓ ਵਿੱਚ ਕੁੜੀ ਅਤੇ ਉਸ ਦਾ ਸਾਥੀ, ਪ੍ਰਿਥਵੀ ਸ਼ਾਹ ਅਤੇ ਕੁਝ ਪੁਲਿਸ ਵਾਲੇ ਨਜ਼ਰ ਆ ਰਹੇ ਹਨ । ਸ਼ਾਹ ਕਿਸੇ ਨਾਲ ਫੋਨ ‘ਤੇ ਗੱਲ ਕਰ ਰਿਹਾ ਹੈ । ਕੁੜੀ ਅਤੇ ਉਸ ਦਾ ਸਾਥੀ ਕਹਿੰਦਾ ਹੈ ਕਿ ਉਹ ਵੀ ਪਾਰਟੀ ਕਰਨ ਆਏ ਸੀ । ਪਰ ਸ਼ਾਹ ਦੇ ਦੋਸਤਾਂ ਨੇ ਉਨ੍ਹਾਂ ਦੇ ਨਾਲ ਕਲੱਬ ਵਿੱਚ ਕੁੱਟਮਾਰ ਸ਼ੁਰੂ ਕਰ ਦਿੱਤੀ । ਮੁੰਡੇ ਨੇ ਕਿਹਾ ਉਹ ਸ਼ਾਹ ਦੇ ਨਾਲ ਸੈਲਫੀ ਲੈਣ ਅਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਹੀ ਸ਼ਾਹ ਨੇ ਫੋਨ ਸੁੱਟ ਦਿੱਤਾ ਅਤੇ ਧੱਕਾ ਮਾਰਿਆ ।

https://twitter.com/mohsinofficail/status/1626167356228796416?s=20
ਪ੍ਰਿਥਵੀ ਸ਼ਾਹ ਦਾ ਬਿਆਨ

ਵੀਡੀਓ ਨੂੰ ਲੈਕੇ ਪ੍ਰਿਥਵੀ ਸ਼ਾਹ ਨੇ ਹੁਣ ਤੱਕ ਕੁਝ ਨਹੀਂ ਕਿਹਾ ਹੈ ।ਪੁਲਿਸ ਦਾ ਵੀ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ। ਪਰ ਸ਼ਾਹ ਦੀ ਕਾਰ ਵਿੱਚ ਭੰਨ-ਤੋੜ ਕਰਨ ਵਾਲੇ 8 ਲੋਕਾਂ ਦੇ ਖਿਲਾਫ FIR ਦਰਜ ਕਰ ਲਈ ਗਈ ਹੈ।

ਪੁਲਿਸ ਨੇ ਸ਼ਾਂਤ ਕਰਵਾਇਆ ਮਾਮਲਾ

ਮੁੰਬਈ ਦੇ ਕਲੱਬ ਵਿੱਚ ਕੁਝ ਲੋਕਾਂ ਨੇ ਪ੍ਰਿਥਵੀ ਸ਼ਾਹ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਸੀ । ਸ਼ਾਹ ਨੇ ਮਨਾ ਕਰ ਦਿੱਤਾ ਅਤੇ ਆਪਣੀ ਕਾਰ ਲੈਕੇ ਕਲੱਬ ਤੋਂ ਬਾਹਰ ਚੱਲੇ ਗਏ । ਸੈਲਫੀ ਲੈਣ ਵਾਲਿਆਂ ਨੇ ਸ਼ਾਹ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰ ਦਿੱਤਾ । ਸ਼ਾਹ ਨੇ ਕਾਰ ਰੋਕੀ ਜਿਸ ਤੋਂ ਬਾਅਦ ਸੜਕ ‘ਤੇ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਮੁੰਬਈ ਪੁਲਿਸ ਦੇ ਕੁਝ ਅਧਿਕਾਰੀ ਪਹੁੰਚੇ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ।

ਵੈਲੇਂਟਾਇਨ ਡੇ ਮੌਕੇ ਪ੍ਰਿਥਵੀ ਸ਼ਾਹ ਨੇ ਇੰਸਟਰਾਗਰਾਮ ‘ਤੇ ਇੱਕ ਫੋਟੋ ਸ਼ੇਅਰ ਕੀਤੀ ਸੀ । ਇਸ ਵਿੱਚ ਪ੍ਰਿਥਵੀ ਦੀ ਦੋਸਤ ਨਿਧੀ ਨਜ਼ਰ ਆ ਰਹੀ ਸੀ । ਪੋਸਟ ਵਿੱਚ ਪ੍ਰਿਥਵੀ ਨੇ ਉਸ ਨੂੰ ਵਾਇਫ ਕਹਿੰਦੇ ਵੈਲੇਂਟਾਇਨ ਦੀ ਮੁਬਾਰਕ ਦਿੱਤੀ ਸੀ । ਹਾਲਾਂਕਿ ਕੁਝ ਦੇਰ ਬਾਅਦ ਪ੍ਰਿਥਵੀ ਨੇ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ । ਪ੍ਰਿਥਵੀ ਨੇ ਇਸ ਪੋਸਟ ‘ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਫੋਟੋ ਉਨ੍ਹਾਂ ਨੇ ਪੋਸਟ ਨਹੀਂ ਕੀਤੀ ਸੀ । ਕਿਸੇ ਨੇ ਫੋਟੋ ਨੂੰ ਐਡਿਟ ਕਰਕੇ ਉਨ੍ਹਾਂ ਦੇ ਐਕਾਉਂਟ ਤੋਂ ਅੱਪਲੋਡ ਕਰ ਦਿੱਤੀ ।

Exit mobile version