The Khalas Tv Blog International ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ
International

ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ

ਅਮਰੀਕਾ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੁਣ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਕਈ ਸਾਲਾਂ ਤੋਂ ਮਾਮੂਲੀ ਲੀਕੇਜ ਸੀ, ਜੋ ਹੁਣ ਵੱਧ ਗਈ ਹੈ। ਪਤਾ ਲੱਗਾ ਹੈ ਕਿ ਇਹ ਤਰੇੜਾਂ 50 ਤੋਂ ਵੱਧ ਹੋ ਗਈਆਂ ਹਨ, ਜਿਸ ਕਾਰਨ ਸੁਨੀਤਾ ਨੂੰ ਖ਼ਤਰਾ ਹੈ। ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ।

ਨਾਸਾ ਦੀ ਇਕ ਜਾਂਚ ਰਿਪੋਰਟ ਲੀਕ ਹੋਈ ਹੈ, ਜਿਸ ਵਿਚ ਖ਼ੁਲਾਸਾ ਹੋਇਆ ਹੈ ਕਿ ਆਈਐਸਐਸ ’ਤੇ ਖ਼ਤਰਾ ਹੈ ਅਤੇ ਸਾਰੇ ਪੁਲਾੜ ਯਾਤਰੀ ਵੀ ਸੁਰੱਖਿਅਤ ਨਹੀਂ ਹਨ।

ਜਾਣਕਾਰੀ ਮੁਤਾਬਕ ਆਈਐਸਐਸ ਵਿੱਚ ਹਵਾ ਅਤੇ ਦਬਾਅ ਹੁਣ ਤੇਜ਼ੀ ਨਾਲ ਲੀਕ ਹੋ ਰਿਹਾ ਹੈ। ਇਹ ਉਹੀ ਹਵਾ ਅਤੇ ਦਬਾਅ ਹੈ ਜੋ ਪੁਲਾੜ ਯਾਤਰੀਆਂ ਦੇ ਬਚਣ ਲਈ ਜ਼ਰੂਰੀ ਹੈ। ਇੰਨਾ ਹੀ ਨਹੀਂ ਆਮ ਤੌਰ ‘ਤੇ ਇੱਥੇ ਕਿਸੇ ਵੀ ਸਮੇਂ 7 ਤੋਂ 10 ਪੁਲਾੜ ਯਾਤਰੀ ਮੌਜੂਦ ਰਹਿੰਦੇ ਹਨ। ਇਸ ਸਮੇਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਵੀ ਬਾਕੀ ਪੁਲਾੜ ਯਾਤਰੀਆਂ ਦੇ ਨਾਲ ਇੱਥੇ ਮੌਜੂਦ ਹੈ। ਹਾਲਾਂਕਿ ਫੁੱਟਬਾਲ ਮੈਦਾਨ ਦੇ ਆਕਾਰ ਦੇ ਇਸ ਸਪੇਸ ਸਟੇਸ਼ਨ ‘ਚ ਲੀਕ ਹੋਣ ਦੀ ਜਾਣਕਾਰੀ 2019 ‘ਚ ਹੀ ਮਿਲੀ ਸੀ ਪਰ ਹੁਣ ਇਹ ਕਾਫੀ ਵੱਡਾ ਹੋ ਗਿਆ ਹੈ ਅਤੇ ਸਥਿਤੀ ਖਤਰਨਾਕ ਹੋ ਸਕਦੀ ਹੈ।

ਸੁਨੀਤਾ ਵਿਲੀਅਮਜ਼ ਅਪਣੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਨਾਲ ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ। ਦੋਵੇਂ ਪੁਲਾੜ ਯਾਤਰੀਆਂ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਤੋਂ ਉਡਾਣ ਭਰੀ ਸੀ ਤੇ 6 ਜੂਨ ਨੂੰ ਆਈਐਸਐਸ ਪਹੁੰਚੇ ਸਨ। ਉਨ੍ਹਾਂ ਦੇ ਅਗਲੇ ਸਾਲ ਫ਼ਰਵਰੀ ਵਿਚ ਵਾਪਸ ਆਉਣ ਦੀ ਉਮੀਦ ਹੈ।

ਹਾਲਾਂਕਿ ਇੰਨੇ ਲੰਬੇ ਸਮੇਂ ਤੋਂ ਸਪੇਸ ਸਟੇਸ਼ਨ ’ਤੇ ਰਹਿ ਰਹੀ ਸੁਨੀਤਾ ਵਿਲੀਅਮਸ ਦੀ ਸਿਹਤ ਨੂੰ ਲੈ ਕੇ ਕਈ ਵਾਰ ਚਿੰਤਾ ਪ੍ਰਗਟਾਈ ਜਾ ਚੁੱਕੀ ਹੈ। ਹਾਲਾਂਕਿ ਨਾਸਾ ਨੇ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦੇ ਕੇ ਰਾਹਤ ਦੀ ਖ਼ਬਰ ਦਿਤੀ ਹੈ। ਨਾਸਾ ਨੇ ਕਿਹਾ ਕਿ ਪੁਲਾੜ ’ਚ ਮੌਜੂਦ ਸਾਰੇ ਯਾਤਰੀ ਕਾਫੀ ਸੁਰੱਖਿਅਤ ਹਨ।

 

 

Exit mobile version