The Khalas Tv Blog Punjab ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਜ਼ੀਰਾ ਫੈਕਟਰੀ ਖਿਲਾਫ ਸਖਤ ! ਟੀਮ ਇਕੱਠੇ ਕਰੇਗੀ ਸੈਂਪਲ ! ਮੋਰਚੇ ਨੇ ਮਾਨ ਨੂੰ ਯਾਦ ਦਿਵਾਇਆ ਵਾਅਦਾ
Punjab

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਜ਼ੀਰਾ ਫੈਕਟਰੀ ਖਿਲਾਫ ਸਖਤ ! ਟੀਮ ਇਕੱਠੇ ਕਰੇਗੀ ਸੈਂਪਲ ! ਮੋਰਚੇ ਨੇ ਮਾਨ ਨੂੰ ਯਾਦ ਦਿਵਾਇਆ ਵਾਅਦਾ

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇ ਜ਼ੀਰਾ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਮੋਰਚੇ ਦੇ ਆਗੂਆਂ ਨੂੰ ਸਰਕਾਰ ‘ਤੇ ਭਰੋਸਾ ਨਹੀਂ ਹੈ । ਜ਼ੀਰਾ ਮੋਰਚਾ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਹੁਣ ਤੱਕ ਇਸ ‘ਤੇ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਹੈ । ਇਸੇ ਲਈ ਜ਼ੀਰਾ ਮੋਰਚੇ ਵੱਲੋਂ ਡੀਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਉਹ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਨੋਟਿਫਿਕੇਸ਼ਨ ਜਾਰੀ ਕਰਕੇ ਜ਼ਮੀਨੀ ਪੱਧਰ ‘ਤੇ ਫੈਸਲੇ ਨੂੰ ਲਾਗੂ ਕਰਨ । ਉਧਰ ਖਡੂਰ ਸਾਹਿਬ ਤੋਂ ਕਾਂਗਰਸ ਦੇ ਐੱਮਪੀ ਜਸਬੀਰ ਸਿੰਘ ਗਿੱਲ ਨੇ ਲੋਕਸਭਾ ਵਿੱਚ ਜ਼ੀਰਾ ਫੈਕਟਰੀ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਦਾ ਮਾਮਲਾ ਚੁੱਕਿਆ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਆਵੇਗਾ ਜ਼ੀਰਾ

ਜ਼ੀਰਾ ਮੋਰਚੇ ਵਿੱਚ ਸ਼ਾਮਲ ਟਰੈਕਟਰ ਟੂ ਟਵਿੱਟਰ ਨੇ ਦੱਸਿਆ ਹੈ ਖਡੂਰ ਸਾਹਿਬ ਤੋਂ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਲੋਕਸਭਾ ਵਿੱਚ ਜ਼ੀਰਾ ਫੈਕਟਰੀ ਦੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਸੀ ਜਿਸ ਦਾ ਨੋਟਿਸ ਹੁਣ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਿਆ ਹੈ। ਹੁਣ ਕੇਂਦਰ ਸਰਕਾਰ ਦੀ ਇੱਕ ਟੀਮ ਜ਼ੀਰਾ ਪਹੁੰਚ ਰਹੀ ਹੈ ਜੋ ਇਲਾਕੇ ਦਾ ਦੌਰਾ ਕਰੇਗੀ ਅਤੇ ਪ੍ਰਦੂਸ਼ਣ ਵਾਲੀ ਥਾਂ ਤੋਂ ਸੈਂਪਲ ਇਕੱਠੇ ਕਰੇਗੀ । ਟਰੈਕਟਰ ਟੂ ਟਵਿੱਟਰ ਨੇ ਕਿਹਾ ਪੰਜਾਬ ਸਰਕਾਰ ਨੂੰ ਕਈ ਵਾਰ ਇਸ ਬਾਰੇ ਅਪੀਲ ਕੀਤੀ ਗਈ ਪਰ ਉਨ੍ਹਾਂ ਵੱਲੋਂ ਇਸ ਨੂੰ ਅਣਸੁਣਿਆ ਕਰ ਦਿੱਤਾ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਾਲਬਰੋਸ ਫੈਕਟਰੀ ਦਾ ਪ੍ਰਦੂਸ਼ਣ ਸਰਟਿਫਿਕੇਟ ਰਿਨਿਉ ਕਰਨ ਤੋਂ ਇਨਕਾਰ ਕਰਕੇ ਸਾਫ ਕਰ ਦਿੱਤਾ ਸੀ ਕਿ ਉਹ ਹੁਣ ਜ਼ੀਰਾ ਫੈਕਟਰੀ ਨੂੰ ਨਹੀਂ ਚੱਲਣ ਦੇਣਗੇ । ਪਿਛਲੇ ਹਫਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਕਿਹਾ ਸੀ ਜਿਹੜੀਆਂ ਫੈਕਟਰੀਆਂ ਪੰਜਾਬ ਵਿੱਚ ਪ੍ਰਦੂਸ਼ਣ ਨੂੰ ਵਧਾਉਣਗੀਆਂ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ ਅਤੇ ਅਜਿਹੀ ਕਿਸੇ ਵੀ ਨਵੀਂ ਫੈਕਟਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ।

Exit mobile version