The Khalas Tv Blog International ਅਮਰੀਕਾ ਦੇ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਦੇ ਬੈਗ ’ਚੋਂ ਮਿਲੀਆਂ ਦੋ ਪਾਥੀਆਂ
International

ਅਮਰੀਕਾ ਦੇ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਦੇ ਬੈਗ ’ਚੋਂ ਮਿਲੀਆਂ ਦੋ ਪਾਥੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਵਾਈ ਜਹਾਜ਼ਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਬੈਗਾਂ ‘ਚੋਂ ਅਕਸਰ ਸੋਨੇ ਦੇ ਬਿਸਕੁੱਟ ਨਿਕਲਦੇ ਤੇ ਫੜੇ ਜਾਂਦੇ ਤਾਂ ਜ਼ਰੂਰ ਸੁਣੇ ਸੀ ਸ਼ਾਇਦ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ ਕਿ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਇੱਕ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਜਿਸ ਬੈਗ ਵਿਚ ਇਹ ਵਿਅਕਤੀ ਪਾਥੀਆਂ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ’ਤੇ ਹੀ ਛੱਡ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਪਾਥੀਆਂ ’ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਤੋਂ ਮੂੰਹ-ਖੁਰ ਦੀ ਬਿਮਾਰੀ ਫੈਲਣ ਦਾ ਖਤਰਾ ਹੈ। ਇਸ ਲਈ ਇਨ੍ਹਾਂ ਪਾਥੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

Exit mobile version