The Khalas Tv Blog International ਕੋਵਿਡ-19 ਦਾ ਫਿਰ ਛਾਇਆ ਖ਼ਤਰਾ, ਕਈ ਮੁਲਕਾਂ ਨੇ ਕੀਤਾ ਫਿਰ ਤੋਂ ਲੌਕਡਾਊਨ!
International

ਕੋਵਿਡ-19 ਦਾ ਫਿਰ ਛਾਇਆ ਖ਼ਤਰਾ, ਕਈ ਮੁਲਕਾਂ ਨੇ ਕੀਤਾ ਫਿਰ ਤੋਂ ਲੌਕਡਾਊਨ!

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦਾ ਕਹਿਰ ਚਾਹੇ ਹੁਣ ਮੱਠਾ ਪੈ ਗਿਆ ਹੈ ਪਰ ਫਿਰ ਵੀ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਪੂਰੇ ਸੰਸਾਰ ਭਰ ਵਿੱਚ ਹਾਲੇ ਵੀ ਇਸਦੀ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਕੋਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਤੋਂ ਬਚਣ ਲਈ ਕਈ ਮੁਲਕਾਂ ਵੱਲੋਂ ਫਿਰ ਤੋਂ ਲੌਕਡਾਊਨ ਲਗਾਇਆ ਜਾ ਰਿਹਾ ਹੈ।

 

ਦੱਖਣੀ ਆਸਟਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ 6 ਦਿਨਾਂ ਦਾ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ। ਬਰਤਾਨੀਆਂ ਵਿੱਚ ਵੀ ਇੱਕ ਮਹੀਨੇ ਦਾ ਲੌਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਫਰਾਂਸ ਵਿੱਚ 2 ਹਫ਼ਤੇ ਅਤੇ ਜਰਮਨੀ ਵਿੱਚ 4 ਹਫ਼ਤੇ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਟਲੀ ਵੀ ਜਲਦੀ ਹੀ ਲੌਕਡਾਊਨ ਕਰਨ ਜਾ ਰਿਹਾ ਹੈ। ਸਪੇਨ ਨੇ ਵੀ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਸਾਲ 2021 ਦੀ ਮਾਰਚ ਤੱਕ ਲਾਗੂ ਰਹੇਗੀ।

 

ਭਾਰਤ ਵਿੱਚ ਵੀ ਕੋਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਜਿਸਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਦਿੱਲੀ ਵਿੱਚ ਲੌਕਡਾਊਨ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਇਹ ਲੌਕਡਾਊਨ ਸਿਰਫ ਬਾਜ਼ਾਰਾਂ ਵਾਲੀਆਂ ਜਗ੍ਹਾਵਾਂ ‘ਤੇ ਹੀ ਲਗਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।

Exit mobile version