The Khalas Tv Blog International ਕੋਰੋਨਾ ਦੇ ਨਵੇਂ ਰੂਪ ਦੀ ਦਹਿ ਸ਼ਤ, ਯੂਕੇ ਨੇ ਰੋਕੀਆਂ ਫਲਾਇਟਾਂ
International

ਕੋਰੋਨਾ ਦੇ ਨਵੇਂ ਰੂਪ ਦੀ ਦਹਿ ਸ਼ਤ, ਯੂਕੇ ਨੇ ਰੋਕੀਆਂ ਫਲਾਇਟਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੱਖਣੀ ਅਫਰੀਕਾ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮਿਲਣਾ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਦੇਸ਼ ਦੇ ਵਾਇਰਲੋਜਿਸਟ ਟੋਲੀਓ ਡੀ ਓਲੀਵੀਰਾ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਵਿੱਚ ਮਲਟੀਪਲ ਮਿਊਟੇਸ਼ਨ ਵਾਲਾ ਕੋਵਿਡ ਰੂਪ ਸਾਹਮਣੇ ਆਉਣ ਤੋਂ ਬਾਅਦ ਯੂਨਾਈਟਿਡ ਕਿੰਗਡਮ ਨੇ 6 ਅਫਰੀਕੀ ਦੇਸ਼ਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਉਡਾਣਾਂ ਨੂੰ ਰੱਦ ਕਰਨ ਦੀ ਜਾਣਕਾਰੀ ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਦਿੱਤੀ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ।

ਜਾਵਿਦ ਨੇ ਇਸ ਬਾਰੇ ਇੱਕ ਟਵੀਟ ਵੀ ਕੀਤਾ ਹੈ, ਜਿਸ ਵਿੱਚ ਕਿਹਾ ਹੈ ਕਿ ਯੂਕੇਐਚਐਸਏ ਇੱਕ ਨਵੇਂ ਸੰਸਕਰਣ ਦੀ ਜਾਂਚ ਕਰ ਰਿਹਾ ਹੈ ਅਤੇ ਹੋਰ ਡੇਟਾ ਦੀ ਜ਼ਰੂਰਤ ਹੈ ਪਰ ਅਸੀਂ ਅਜੇ ਵੀ ਸਾਵਧਾਨੀ ਵਰਤ ਰਹੇ ਹਾਂ। ਅੱਜ ਦੁਪਹਿਰ ਤੋਂ ਛੇ ਅਫਰੀਕੀ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਫਲਾਈਟਾਂ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਯੂਕੇ ਦੇ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ।

ਉਧਰ, ਭਾਰਤ ਵਿਚ ਵੀ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਤੋਂ ਆਉਣ ਵਾਲੇ ਯਾਤਰੀਆਂ ਦੀ ਸਖ਼ਤੀ ਨਾਲ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।ਕੇਂਦਰ ਸਰਕਾਰ ਨੇ ਰਾਜਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।ਰਾਜਾਂ ਨੂੰ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਤੋਂ ਆਉਣ ਵਾਲੇ ਯਾਤਰੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਕਿਹਾ ਗਿਆ ਹੈ।ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ।

Exit mobile version