The Khalas Tv Blog Punjab ਕੋਵਿਡ ਦੇ ਨਵੇਂ ਵੈਰੀਐਂਟ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਐਡਵਾਇਜ਼ਰੀ ਜਾਰੀ ! ਲੋਕਾਂ ਨੂੰ 4 ਅਹਿਮ ਕਦਮ ਚੁੱਕਣ ਦੇ ਨਿਰਦੇਸ਼
Punjab

ਕੋਵਿਡ ਦੇ ਨਵੇਂ ਵੈਰੀਐਂਟ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਐਡਵਾਇਜ਼ਰੀ ਜਾਰੀ ! ਲੋਕਾਂ ਨੂੰ 4 ਅਹਿਮ ਕਦਮ ਚੁੱਕਣ ਦੇ ਨਿਰਦੇਸ਼

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ JN.1 ਨੂੰ ਲੈਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੀਟਿੰਗ ਬੁਲਾਈ ਹੈ । ਨਵੇਂ ਵੈਰੀਐਂਟ ਤੋਂ ਬਚਣ ਨੂੰ ਲੈਕੇ ਚਰਚਾ ਕੀਤੀ ਜਾਵੇਗੀ । ਸਿਹਤ ਵਿਭਾਗ ਵੱਲੋਂ ਨਵੇਂ ਵੈਰੀਐਂਟ ਤੋਂ ਬਚਣ ਦੇ ਲਈ ਸ਼ਹਿਰ ਦੇ ਮੌਜੂਦਾ ਪ੍ਰਬੰਧਾਂ ਦੀ ਕੋਖ ਹੋਵੇਗੀ । ਇਸ ਦੌਰਾਨ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ । ਪ੍ਰਸ਼ਾਸਨ ਨੇ ਲੋਕਾਂ ਨੂੰ ਮਾਸਕ ਲਗਾਉਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਭੀੜ ਵਾਲੀ ਥਾਂ ‘ਤੇ ਨਾਂ ਜਾਣ ਦੀ ਹਦਾਇਤ ਵੀ ਕੀਤੀ ਹੈ । ਸਿਹਤ ਵਿਭਾਗ ਨੇ ਕਿਹਾ ਜੇਕਰ ਤੁਹਾਨੂੰ ਬੁਖਾਰ ਜਾਂ ਫਿਰ ਸਾਹ ਲੈਣ ਵਿੱਚ ਤਕਲੀਫ ਆ ਰਹੀ ਹੈ ਤਾਂ ਫੌਰਨ ਡਾਕਟਰ ਦੀ ਸਲਾਹ ਲਿਉ । ਜੇਕਰ ਉਹ ਕੋਵਿਡ ਦਾ ਟੈਸਟ ਕਰਵਾਉਣ ਲਈ ਕਹਿੰਦੇ ਹਨ ਤਾਂ ਫੌਰਨ ਜਾਉ ਅਤੇ ਆਪਣੇ ਆਪ ਨੂੰ ਕੋਰੰਟੀਨ ਕਰੋ । ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਦਿੱਤੀ ਹੈ ।

ਕੇਰਲ ਵਿੱਚ ਮਿਲਿਆ ਸੀ ਇੱਕ ਮਰੀਜ਼

JN.1 ਦਾ ਕੇਰਲ ਵਿੱਚ ਇੱਕ ਕੇਸ ਮਿਲਿਆ ਸੀ । ਪਰ 24 ਘੰਟਿਆਂ ਦੇ ਅੰਦਰ 115 ਨਵੇਂ ਕੋਵਿਡ ਦੇ ਕੇਸ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਸੂਬੇ ਵਿੱਚ ਮਰੀਜ਼ਾਂ ਦਾ ਅੰਕੜਾ ਵੱਧ ਕੇ 1,749 ਹੋ ਗਿਆ ਸੀ । ਮਹਾਰਾਸ਼ਟਰ,ਗੋਆ,ਉੱਤਰ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ । ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1970 ਤੱਕ ਪਹੁੰਚ ਗਈ ਸੀ । ਕੋਰੋਨਾ ਦੀ ਰਫਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਰਫਤਾਰ 9 ਦਿਨਾਂ ਵਿੱਚ ਦੁਗਣੀ ਹੋ ਗਈ ਹੈ ।

ਕੇਂਦਰੀ ਸਿਹਤਮ ਮੰਤਰੀ ਨੇ ਮੀਟਿੰਗ ਲਈ

ਚੰਡੀਗੜ੍ਹ ਦੀ ਹੈਲਥ ਸਰਵਿਸੇਜ ਡਾਇਰੈਕਟਰ ਡਾਕਟਰ ਸੁਮਨ ਸਿੰਘ ਨੇ ਦੱਸਿਆ ਫਿਲਹਾਲ ਸ਼ਹਿਰ ਵਿੱਚ ਸਭ ਕੁਝ ਕੰਟਰੋਲ ਵਿੱਚ ਹੈ । ਵਿਭਾਗ ਨੇ ਸਾਵਧਾਨੀ ਦੇ ਤੌਰ ‘ਤੇ ਐਡਵਾਇਜ਼ਰੀ ਜਾਰੀ ਕੀਤੀ ਹੈ । ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵਿਆ ਨੇ ਰੇਸਪਿਰੇਟਰੀ ਇਲਨੈਸ ਅਤੇ ਪਬਲਿਕ ਹੈਲਥ ਦੀ ਤਿਆਰੀ ਨੂੰ ਰੀਵਿਉ ਕਰਨ ਦੇ ਲਈ ਮੀਟਿੰਗ ਕੀਤੀ ਸੀ । ਇਸ ਵਿੱਚ ਸੂਬੇ ਅਤੇ ਕੇਂਦਰ ਸ਼ਾਸਤ ਸੂਬਿਆਂ ਦੇ ਸਿਹਤ ਮੰਤਰੀ ਅਤੇ ਅਧਿਕਾਰੀ ਸ਼ਾਮਲ ਸਨ । ICMR ਦੇ ਸਹਾਇਕ ਚੇਅਰਮੈਨ ਡਾ. ਰਾਜੀਵ ਜੈਦੇਵਨ ਨੇ ਦੱਸਿਆ ਕਿ ਕਿ ਪੱਛਮੀ ਦੇਸ਼ਾਂ ਵਿੱਚ ਇਹ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ ।

Exit mobile version