The Khalas Tv Blog International 19 ਜੁਲਾਈ ਤੋਂ ਕੈਨੇਡਾ ‘ਚ ਮੁੜ ਤੋਂ ਲਾਗੂ ਇਹ ਵੱਡਾ ਨਿਯਮ,ਵੇਖ ਕੇ, ਫਸ ਨਾ ਜਾਣਾ !
International

19 ਜੁਲਾਈ ਤੋਂ ਕੈਨੇਡਾ ‘ਚ ਮੁੜ ਤੋਂ ਲਾਗੂ ਇਹ ਵੱਡਾ ਨਿਯਮ,ਵੇਖ ਕੇ, ਫਸ ਨਾ ਜਾਣਾ !

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਨੇ ਚੁੱਕਿਆ ਕਦਮ

‘ਦ ਖ਼ਾਲਸ ਬਿਊਰੋ :- ਕੋਵਿਡ ਦੀ ਰਫ਼ਤਾਰ ਮੁੜ ਤੋਂ ਵੱਧ ਰਹੀ ਹੈ। ਇਸ ਲਈ ਕੈਨੇਡਾ ਸਰਕਾਰ ਨੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ‘ਤੇ ਕਰੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਚਾਰ ਏਅਰਪੋਰਟ ‘ਤੇ ਰੈਂਡਮ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। 19 ਜੁਲਾਈ ਤੋਂ ਇਹ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ, ਇਸ ਤੋਂ ਪਹਿਲਾਂ 11 ਜੂਨ 2022 ਨੂੰ ਹਵਾਈ ਮਾਰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਲਈ ਲਾਜ਼ਮੀ ਟੈਸਟਿੰਗ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਵਿਡ ਦੀ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਦੇ ਲਈ ਸਖ਼ਤ ਨਿਯਮ ਜਾਰੀ ਕੀਤੇ ਹਨ। ਜੇਕਰ ਉਨ੍ਹਾਂ ਨੇ ਇਸ ਦਾ ਪਾਲਣ ਨਹੀਂ ਕੀਤਾ ਤਾਂ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਵਿੱਚ ਉਹ ਆਪਣੀ ਮਿੱਥੀ ਥਾਂ ‘ਤੇ ਨਹੀਂ ਜਾ ਸਕਣਗੇ।

ਇਨ੍ਹਾਂ ਏਅਰਪੋਰਟ ‘ਤੇ ਟੈਸਟਿੰਗ ਸ਼ੁਰੂ

ਕੈਨਡਾ ਹੈਲਥ ਏਜੰਸੀ ਨੇ ਨਿਰਦੇਸ਼ ਦਿੱਤੇ ਹਨ ਕਿ ਵੈਨਕੂਵਰ,ਕੈਲਗਰੀ,ਮਾਂਟਰੀਅਲ ਅਤੇ ਟੋਰਾਂਟੋ ਦੇ ਰਾਹੀਂ ਪਹੁੰਚ ਰਹੇ ਯਾਤਰੀਆਂ ਲਈ ਹੁਣ ਤੋਂ ਟੈਸਟਿੰਗ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਨਿਯਮ ਉਨ੍ਹਾਂ ‘ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੇ ਕੋਵਿਡ ਦੀਆਂ ਦੋਵੇਂ ਡੋਜ਼ ਲਗਵਾਈ ਹੋਈ ਹੈ। ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਪ੍ਰਾਇਮਰੀ ਲੜੀ ਵਾਰ ਵੈਕਸੀਨ ਲਗਾਉਣੀ ਜ਼ਰੂਰੀ ਹੋਵੇਗੀ। ਜਿਨ੍ਹਾਂ ਯਾਤਰੀਆਂ ਨੇ ਵੈਕਸੀਨ ਨਹੀਂ ਲਗਵਾਈ ਹੋਵੇਗੀ, ਉਨ੍ਹਾਂ ਨੂੰ 14 ਦਿਨ ਕੁਆਰੰਟੀਨ ਰਹਿਣਾ ਹੋਵੇਗਾ ਅਤੇ ਪਹਿਲੇ ਅਤੇ 8ਵੇਂ ਦਿਨ ਉਨ੍ਹਾਂ ਦਾ ਟੈਸਟ ਹੋਵੇਗਾ।

Exit mobile version