The Khalas Tv Blog India ਕਿਤੇ ਕੋਰੋਨਾ ਦੇ ਸਿਖਰਾਂ ਵੱਲ ‘ਤੇ ਨਹੀਂ ਵਧ ਰਿਹਾ ਪੰਜਾਬ, ਪੜ੍ਹੋ ਕੀ ਨੇ ਹਾਲਾਤ
India Punjab

ਕਿਤੇ ਕੋਰੋਨਾ ਦੇ ਸਿਖਰਾਂ ਵੱਲ ‘ਤੇ ਨਹੀਂ ਵਧ ਰਿਹਾ ਪੰਜਾਬ, ਪੜ੍ਹੋ ਕੀ ਨੇ ਹਾਲਾਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਤਕਰੀਬਨ ਸਾਰੇ ਹੀ ਸੂਬੇ ਪ੍ਰਭਾਵਿਤ ਹੋ ਰਹੇ ਹਨ। ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਦੋ ਹਫਤਿਆਂ ਦਰਮਿਆਨ ਪੰਜਾਬ ਸਣੇ ਤਾਮਿਲਨਾਡੂ ਅਤੇ ਅਸਾਮ ਇਸ ਬਿਮਾਰੀ ਦੀ ਸ਼ਿਖਰ ਨੂੰ ਛੂਹ ਸਕਦੇ ਹਨ।

‘ਸੂਤਰ’ ਨਾਂ ਦੇ ਮਾਡਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗਣਿਤ ਦਾ ਮਾਡਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣ ਵਿਚ ਮਦਦ ਕਰਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ , ਗੁਜਰਾਤ, ਮੱਧ ਪ੍ਰਦੇਸ਼ ਇਸ ਲਾਗ ਦੀ ਟੀਸੀ ਉੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦਰਮਿਆਨ 4 ਹਜ਼ਾਰ 529 ਲੋਕਾਂ ਦੀ ਮੌਤ ਹੋਈ ਹੈ।

Exit mobile version