The Khalas Tv Blog India Breaking News-ਕੋਵੈਕਸੀਨ ਦੀ ਕੀਮਤ ਨੂੰ ਲੈ ਕੇ ਸੂਬਿਆਂ ਲਈ ਆਈ ਵੱਡੀ ਖ਼ਬਰ
India

Breaking News-ਕੋਵੈਕਸੀਨ ਦੀ ਕੀਮਤ ਨੂੰ ਲੈ ਕੇ ਸੂਬਿਆਂ ਲਈ ਆਈ ਵੱਡੀ ਖ਼ਬਰ

‘ਦ ਖ਼ਾਲਸ ਟੀਵੀ (ਜਗਜੀਵਨ ਮੀਤ):- ਹੈਦਰਾਬਾਦ ਸਥਿਤ ਟੀਕਾ ਨਿਰਮਾਤਾ ਭਾਰਤ ਬਾਇਓਟੈਕ ਨੇ ਅੱਜ ਆਪਣੇ ਕੋਵਿਡ -19 ਟੀਕੇ ਦੇ ‘ਕੋਵੈਕਸਿਨ’ ਦੀ ਕੀਮਤ ਘਟਾ ਕੇ ਸੂਬਾ ਸਰਕਾਰਾਂ ਲਈ ਪ੍ਰਤੀ ਖੁਰਾਕ 400 ਰੁਪਏ ਕਰ ਦਿੱਤੀ। ਇਸ ਤੋਂ ਪਹਿਲਾਂ ਕੰਪਨੀ ਨੇ ਇੱਕ ਖੁਰਾਕ ਲਈ ਕੀਮਤ 600 ਰੱਖੀ ਸੀ। ਨਿੱਜੀ ਬਾਜ਼ਾਰਾਂ ਲਈ ਕੋਵੈਕਸਿਨ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਪ੍ਰਤੀ ਖੁਰਾਕ 1,200 ਰੁਪਏ ਹੀ ਹੈ। ਸੂਬਿਆਂ ਲਈ ਕੋਵੈਕਸਿਨ ਦੀ ਕੀਮਤ ਵਿੱਚ ਕਟੌਤੀ ਤੋਂ ਇੱਕ ਦਿਨ ਬਾਅਦ ਹੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਵੀਸ਼ਿਲਡ ਦੀਆਂ ਕੀਮਤਾਂ ਵਿੱਚ 25% ਦੀ ਕਮੀ ਕਰਕੇ 300 ਰੁਪਏ ਕੀਤਾ ਹੈ।

Exit mobile version