The Khalas Tv Blog India 2001 ਦੇ ਮਾਮਲੇ ‘ਚ ਮੇਧਾ ਪਾਟੇਕਰ ਦੋਸ਼ੀ ਕਰਾਰ, ਹੋਈ ਸਜ਼ਾ ਤੇ ਜ਼ੁਰਮਾਨਾ
India

2001 ਦੇ ਮਾਮਲੇ ‘ਚ ਮੇਧਾ ਪਾਟੇਕਰ ਦੋਸ਼ੀ ਕਰਾਰ, ਹੋਈ ਸਜ਼ਾ ਤੇ ਜ਼ੁਰਮਾਨਾ

ਦਿੱਲੀ ਦੇ ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਵੱਲੋਂ ਦਾਇਰ ਕੀਤੀ ਅਪਰਾਧਿਕ ਮਾਨਹਾਈ ਮਾਮਲੇ ਵਿੱਚ ਦਿੱਲੀ ਦੀ ਸਾਕੇਤ ਅਦਾਲਤ ਨੇ ਪ੍ਰਸਿੱਧ ਸਮਾਜਸੇਵੀ ਮੇਧਾ ਪਾਟੇਕਰ ਨੂੰ ਜਾਂਚ ਤੋਂ ਬਾਅਦ ਪੰਜ ਮਹਿਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੇਧਾ ਪਾਟੇਕਰ ਉੱਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਵੀ  ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੂੰ ਦੇਣ ਦੇ ਆਦੇਸ਼ ਦਿੱਤੇ ਹਨ।

ਮੈਟਰੋਪੋਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਪਾਟਕਰ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਸਕਸੈਨਾ ਦੀ ਸਾਖ ਨੂੰ ਹੋਏ ਨੁਕਸਾਨ ਲਈ 10 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਨਿਰਦੇਸ਼ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਉਮਰ ਦਾ ਹਵਾਲਾ ਦਿੰਦੇ ਹੋਏ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਹ ਕੇਸ 25 ਸਾਲਾਂ ਤੱਕ ਚੱਲਦਾ ਰਿਹਾ ਹੈ।

ਇਹ ਹੈ ਪੂਰਾ ਮਾਮਲਾ?

ਜਦੋਂ ਇਹ ਕੇਸ ਦਾਇਰ ਕੀਤਾ ਗਿਆ ਸੀ ਤਾਂ ਵੀਕੇ ਸਕਸੈਨਾ ਨੈਸ਼ਨਲ ਕੌਂਸਲ ਫਾਰ ਸਿਵਲ ਲਿਬਰਟੀਜ਼ ਨਾਂ ਦੀ ਇੱਕ ਐਨਜੀਓ ਦੇ ਪ੍ਰਧਾਨ ਸਨ। ਉਸ ਨੇ 2001 ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਨ੍ਹਾਂ ਮੁਤਾਬਕ ਪਾਟਕਰ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਉਨ੍ਹਾਂ ਨੂੰ ਬਦਨਾਮ ਕੀਤਾ ਸੀ।

ਇਹ ਵੀ ਪੜ੍ਹੋ –   ਜਲੰਧਰ ਜ਼ਿਮਨੀ ਚੋਣ ਨੂੰ ਲੈ ਭਖਿਆ ਮੈਦਾਨ, ਵਾਇਰਲ ਆਡੀਓ ਨੇ ਕੀਤਾ ਖੜਕਾ, ਪੁਲਿਸ ਤੱਕ ਪੁੱਜੀ ਸ਼ਿਕਾਇਤ

 

Exit mobile version