The Khalas Tv Blog Punjab ਅਦਾਲਤ ਨੇ ਘਰਵਾਲ਼ੀ ਦੀ ਗੱਲਬਾਤ ਚੋਰੀਉਂ ਰਿਕਾਰਡ ਕਰਨ ਵਾਲੇ ਪਤੀ ਨੂੰ ਝਾੜ੍ਹਿਆ
Punjab

ਅਦਾਲਤ ਨੇ ਘਰਵਾਲ਼ੀ ਦੀ ਗੱਲਬਾਤ ਚੋਰੀਉਂ ਰਿਕਾਰਡ ਕਰਨ ਵਾਲੇ ਪਤੀ ਨੂੰ ਝਾੜ੍ਹਿਆ

‘ਦ ਖ਼ਾਲਸ ਬਿਊਰੋ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ੍ਹ ਇਹ ਫੈਸਲਾ ਲਿਆ ਗਿਆ ਹੈ ਕਿ ਵਿਆਹ ਕਰਾਉਣ ਮਗਰੋਂ ਪਤੀ/ਪਤਨੀ ਦਾ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੋਵੇਗਾ ਤੇ ਨਾ ਹੀ ਵਿਆਹ ਮਗਰੋਂ ਪਤੀ ਨੂੰ ਆਪਣੀ ਪਤਨੀ ਨਾਲ ਕੀਤੀ ਨਿੱਜੀ ਨੂੰ ਗੱਲਬਾਤ ਰਿਕਾਰਡ ਕਰਨ ਦਾ ਹੱਕ ਮਿਲੇਗਾ ਹੈ। ਸਗੋਂ ਗੁਪਤ ਢੰਗ ਨਾਲ ਰਿਕਾਰਡ ਕੀਤੀ ਗੱਲਬਾਤ ਨਾਲ ਨਿੱਜਤਾ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਤੀ ਵਲੋਂ ਆਪਣੀ ਪਤਨੀ ਨਾਲ ਕੀਤੀ ਗੱਲਬਾਤ ਨੂੰ ਗੁਪਤ ਢੰਗ ਨਾਲ ਰਿਕਾਰਡ ਕਰਨਾ ਨਿੱਜਤਾ ਦੀ ਉਲੰਘਣਾ ਹੋਵੇਗੀ ਤੇ ਇਸ ਨੂੰ ਸਰਾਹਿਆ ਨਹੀਂ ਜਾ ਸਕਦਾ। ਅਦਾਲਤ ਨੇ ਇਹ ਹੁਕਮ ਇਸ ਕੇਸ ‘ਚ ਚਾਰ ਵਰ੍ਹਿਆਂ ਦੀ ਬੱਚੀ ਦੀ ਸਪੁਰਦਗੀ ਲੈਣ ਲਈ ਉਸ ਦੀ ਮਾਂ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਦਿੱਤੇ ਹਨ।

ਇਸ ਕੇਸ ‘ਚ ਬੱਚੀ ਦੀ ਮਾਂ ਦੀ ਵਕੀਲ ਦਿਵਿਆਜੋਤ ਸੰਧੂ ਨੇ ਸੁਣਵਾਈ ਦੌਰਾਨ ਕਿਹਾ ਕਿ ਨਾਬਾਲਗ ਬੱਚੀ ਦੀ ਏਨੀ ਛੋਟੀ ਉਮਰ ਵਿੱਚ ਪਿਤਾ ਵੱਲੋਂ ਸਪੁਰਦਗੀ ਲੈਣਾ ‘ਲਾਜ਼ਮੀ ਤੌਰ ’ਤੇ ਗੈਰਕਾਨੂੰਨੀ’ ਹੈ। ਦੂਜੇ ਪਾਸੇ, ਬੱਚੀ ਦੇ ਪਿਤਾ ਨੇ ਆਪਣੀ ਪਤਨੀ ਦੇ ਬੀਤੇ ਸਮੇਂ ਦੌਰਾਨ ਕੀਤੇ ਦੁਰਵਿਹਾਰ ਦਾ ਹਵਾਲਾ ਦਿੰਦਿਆਂ ਟੈਲੀਫੋਨ ’ਤੇ ਰਿਕਾਰਡ ਕੀਤੀ ਗੱਲਬਾਤ ਸੁਣਾਈ। ਇਸ ’ਤੇ ਜਸਟਿਸ ਮੋਂਗਾ ਨੇ ਕਿਹਾ ਕਿ ਇਹ ਗੱਲਬਾਤ ‘ਲੁਕੋ ਕੇ ਰਿਕਾਰਡ’ ਕੀਤੀ ਗਈ ਹੈ। ਰਿਕਾਰਡ ਕੀਤੀ ਨਿੱਜੀ ਗੱਲਬਾਤ ਦੇ ਵਧੇਰੇ ਵੇਰਵਿਆਂ ਦੇ ਮੁਤਾਬਕ ਜਸਟਿਸ ਮੋਂਗਾ ਨੇ ਕਿਹਾ ਕਿ ਪਤੀ ਨੇ ਪਹਿਲਾਂ ਪਟੀਸ਼ਨਰ (ਪਤਨੀ) ਨੂੰ ਉਕਸਾਉਣ ਲਈ ਸਥਿਤੀ ਬਣਾਈ ਤਾਂ ਜੋ ਪਤਨੀ ਉਹੀ ਬੋਲੇ, ਜੋ ਉਹ ਸੁਣਨਾ ਚਾਹੁੰਦਾ ਸੀ। ਇਸ ਗੱਲਬਾਤ ਨੂੰ ਪਤੀ ਨੇ ਰਿਕਾਰਡ ਕਰ ਲਿਆ ਤਾਂ ਜੋ ਉਹ ਇਸ ਰਿਕਾਰਡਿੰਗ ਨੂੰ ਨਾ ਕੇਵਲ ਆਪਣੀ ਪਤਨੀ ਨੂੰ ਨੀਚਾ ਦਿਖਾਉਣ ਲਈ ਸਬੂਤ ਵਜੋਂ ਵਰਤ ਸਕੇ ਬਲਕਿ ਇਹ ਵੀ ਸਾਬਤ ਕਰ ਸਕੇ ਕਿ ਉਹ ਜ਼ਿੱਦੀ ਤੇ ਗੁਸੈਲ ਹੈ।

ਜਸਟਿਸ ਮੌਂਗਾ ਨੇ ਕਿਹਾ ਕਿ ਵਿਆਹੁਤਾ ਜੀਵਨ ਦੇ ਝਗੜਿਆਂ ਦੀ ਗੱਲਬਾਤ ਰਿਕਾਰਡ ਕਰਕੇ ਨਾਬਾਲਗ ਬੱਚੀ ਨੂੰ ਮਾਂ ਦੇ ਪਾਲਣ-ਪੋਸ਼ਣ ਤੋਂ ਵਾਂਝਾ ਰੱਖਣਾ ਗਲਤ ਹੈ। ਅਤੇ ਅਜਿਹਾ ‘ਗੁਪਤ ਵਿਵਹਾਰ’ ਕੇਸ ਦੇ ਹੱਕ ਵਿੱਚ ਨਹੀਂ ਭੁਗਤ ਸਕਦਾ। ਅਦਾਲਤ ਨੇ ਬੱਚੀ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਮੰਗਲਵਾਰ ਤੱਕ ਬੱਚੀ ਦੀ ਸਪੁਰਦਗੀ ਮਾਂ ਨੂੰ ਦੇ ਦੇਵੇਗੀ।

Exit mobile version