The Khalas Tv Blog Punjab ਸਿੱਧੂ ਮੂਸੇਵਾਲਾ ਦੇ ਮੁਲਜ਼ਮਾਂ ਖਿਲਾਫ ਅਦਾਲਤ ਦਾ ਵੱਡਾ ਫੈਸਲਾ! ਪਿਤਾ ਨੇ ਕਿਹਾ 24 ਮਹੀਨੇ ਬਾਅਦ ਇਨਸਾਫ ਦਾ ਰਸਤਾ ਮਿਲਿਆ
Punjab

ਸਿੱਧੂ ਮੂਸੇਵਾਲਾ ਦੇ ਮੁਲਜ਼ਮਾਂ ਖਿਲਾਫ ਅਦਾਲਤ ਦਾ ਵੱਡਾ ਫੈਸਲਾ! ਪਿਤਾ ਨੇ ਕਿਹਾ 24 ਮਹੀਨੇ ਬਾਅਦ ਇਨਸਾਫ ਦਾ ਰਸਤਾ ਮਿਲਿਆ

ਬਿਉਰੋ ਰਿਪੋਰਟ – ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ (Sidhu Moosawla Murder) ਕਤਲ ਮਾਮਲੇ ਵਿੱਚ ਅਦਾਲਤ ਵਿੱਚ ਵੱਡੀ ਕਾਰਵਾਈ ਹੋਈ ਹੈ । ਮਾਨਸਾ ਅਦਾਲਤ ਨੇ ਲਾਰੈਂਸ ਸਮੇਤ 27 ਮੁਲਜ਼ਮਾਂ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਹਨ। ਜਿਸ ਦੇ ਨਾਲ ਹੁਣ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਅਦਾਲਤ ਨੇ 20 ਮਈ ਤੋਂ ਟਰਾਇਲ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸਿੱਧੂ ਕਤਲ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 4 ਚਾਰਸੀਟਾਂ ਦਾਖਲ ਕੀਤੀਆਂ ਸਨ।

ਅਦਾਲਤ ਵਿੱਚ ਮੁਲਜ਼ਮ ਜੱਗੂ ਭਗਵਾਨਪੁਰੀਆ(Jaggu Bhagwanpuriya) ਲਾਰੈਸ ਬਿਸਨੋਈ (Lawrence Bishnohi) ਅਤੇ ਹੋਰ ਮੁਲਜ਼ਮਾਂ ਵੱਲੋਂ ਬੇਗੁਨਾਹੀ ਦੀ ਅਰਜੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰਦਿਆਂ ਹੋਇਆ ਟਰਾਇਲ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ 25 ਦੇ ਕਰੀਬ ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਵਿੱਚੋਂ 4 ਦੀ ਮੌਤ ਵੀ ਹੋ ਚੁੱਕੀ ਹੈ।ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਗੋਲਡੀ ਬਰਾੜ ਫਿਲਹਾਲ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ। ਲਾਰੈਂਸ ਬਿਸਨੋਈ ਦੇ ਵਕੀਲ ਨੇ ਇਸ ਫੈਸਲੇ ਖਿਲਾਫ ਹਾਈਕੋਰਟ ਜਾਣ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ, ਜਿਸ ਲਈ ਅਸੀਂ ਹਾਈਕੋਰਟ ਦਾ ਰੁੱਖ ਕਰਾਂਗੇ।

ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ 24 ਮਹੀਨੇ ਬਾਅਦ ਪਹਿਲੀ ਵਾਰ ਕੇਸ ਇਨਸਾਫ ਦੇ ਰਸਤੇ ਵੱਲ ਜਾ ਰਿਹਾ ਹੈ ।

ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਜਵਾਹਰਕੇ ਵਿੱਚ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਮਾਪੇ ਇਨਸਾਫ ਲੈਣ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ।

ਇਹ ਵੀ ਪੜ੍ਹੋ – ਸੜਕ ਹਾਦਸੇ ’ਚ ਨੌਜਵਾਨ ਦਾ ਸਿਰ ਨਾਲੋਂ ਵੱਖ ਹੋਇਆ ਧੜ

 

Exit mobile version