The Khalas Tv Blog India ਮੰਮੀ-ਪਾਪਾ ਰੱਖੜੀ ਬੰਨ੍ਹਣ ਦੇ ਲਈ ਭਰਾ ਚਾਹੀਦਾ ਹੈ ! ਫਿਰ ਪਤੀ-ਪਤਨੀ ਨੇ ਜੋ ਹਰਕਤ ਕੀਤੀ ਉਹ ਹੈਰਾਨ ਕਰਨ ਵਾਲੀ ਸੀ
India

ਮੰਮੀ-ਪਾਪਾ ਰੱਖੜੀ ਬੰਨ੍ਹਣ ਦੇ ਲਈ ਭਰਾ ਚਾਹੀਦਾ ਹੈ ! ਫਿਰ ਪਤੀ-ਪਤਨੀ ਨੇ ਜੋ ਹਰਕਤ ਕੀਤੀ ਉਹ ਹੈਰਾਨ ਕਰਨ ਵਾਲੀ ਸੀ

ਬਿਉਰੋ ਰਿਪੋਰਟ : ਦਿੱਲੀ ਤੋਂ ਇੱਕ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਰੱਖੜੀ ਨਜ਼ਦੀਕ ਆਉਣ ਦੀ ਵਜ੍ਹਾ ਕਰਕੇ ਇੱਕ ਧੀ ਨੇ ਆਪਣੇ ਮਾਪਿਆਂ ਕੋਲੋਂ ਭਰਾ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਧੀ ਦੀ ਹਸਰਤ ਪੂਰੀ ਕਰਨ ਦੇ ਲਈ ਕੁਝ ਅਜਿਹਾ ਕੀਤਾ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ । ਚੰਗੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਤੀ ਪਤਨੀ ਨੇ 1 ਮਹੀਨੇ ਦੇ ਬੱਚੇ ਦੀ ਚੋਰੀ ਕੀਤੀ ਉਹ ਵੀ ਉਸ ਮਾਂ ਦੇ ਬੱਚੇ ਦੀ ਚੋਰੀ ਕੀਤੀ ਜੋ ਵੇਖ ਨਹੀਂ ਸਕਦੀ ਸੀ । ਉਸ ਦੀ ਇਸ ਕਮਜ਼ੋਰੀ ਦਾ ਫ਼ਾਇਦਾ ਚੁੱਕ ਦੇ ਹੋਏ ਪਤੀ-ਪਤਨੀ ਬੱਚਾ ਚੋਰੀ ਕਰਕੇ ਲੈ ਗਈ । ਪਰ ਸੀਸੀਟੀਵੀ ਵਿੱਚ ਫੁਟੇਜ ਆਉਣ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸ ਮਾਪਿਆਂ ਨੇ 1 ਸਾਲ ਦੇ ਬੱਚੇ ਦੀ ਚੋਰੀ ਕੀਤੀ ਹੈ ਉਨ੍ਹਾਂ ਦੇ 17 ਸਾਲ ਦੇ ਪੁੱਤਰ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋਈ ਸੀ ।

ਉੱਤਰੀ ਦਿੱਲੀ ਦੇ SP ਸਾਗਰ ਸਿੰਘ ਕਲਸੀ ਦੇ ਮੁਤਾਬਿਕ ਵੀਰਵਾਰ ਦੀ ਸਵੇਰ 4.34 ਮਿੰਟ ‘ਤੇ ਪੁਲਿਸ ਨੂੰ ਫੁੱਟਪਾਥ ‘ਤੇ ਰਹਿਣ ਵਾਲੇ ਪਤੀ-ਪਤਨੀ ਦਾ ਬੱਚਾ ਅਗਵਾ ਹੋਣ ਦੀ ਖ਼ਬਰ ਮਿਲੀ । ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਕਰੀਬਨ 3 ਵਜੇ ਬੱਚਾ ਗ਼ਾਇਬ ਹੋਇਆ। ਪੁਲਿਸ ਨੇ ਆਲ਼ੇ-ਦੁਆਲੇ ਦੇ CCTV ਫੁਟੇਜ ਚੈੱਕ ਕੀਤੀ ਤਾਂ 2 ਲੋਕ ਬਾਈਕ ‘ਤੇ ਘੁੰਮ ਦੇ ਹੋਏ ਨਜ਼ਰ ਆਏ । ਜਾਂਚ ਵਿੱਚ ਪਤਾ ਚੱਲਿਆ ਕਿ ਇਹ ਬਾਈਕ ਸੰਜੇ ਦੇ ਨਾਂ ‘ਤੇ ਰਜਿਸਟਰਡ ਹੈ ਤਾਂ ਪੁਲਿਸ ਔਰਤ ਸਟਾਫ਼ ਦੇ ਨਾਲ 15 ਮੁਲਾਜ਼ਮਾਂ ਦੀ ਟੀਮ ਨੂੰ ਲੈ ਕੇ ਸੰਜੇ ਦੇ ਘਰ ਪਹੁੰਚੀ,ਜਦੋਂ ਤਲਾਸ਼ੀ ਲਈ ਤਾਂ ਬੱਚਾ ਮਿਲ ਗਿਆ ।

ਪਿਛਲੇ ਸਾਲ ਪਤੀ-ਪਤਨੀ ਦੇ ਬੱਚੇ ਦੀ ਮੌਤ ਹੋਈ ਸੀ

ਮੁਲਜ਼ਮਾਂ ਦੀ ਪਛਾਣ ਟੈਗੋਰ ਗਾਰਡਨ ਦੇ ਰਘੁਬੀਰ ਨਗਰ ਦੇ ਰਹਿਣ ਵਾਲੇ 41 ਸਾਲ ਦੇ ਸੰਜੇ ਗੁਪਤਾ ਅਤੇ 36 ਸਾਲ ਦੀ ਅਨੀਤਾ ਗੁਪਤਾ ਦੇ ਰੂਪ ਵਿੱਚ ਹੋਈ ਹੈ । ਪਿਛਲੇ ਸਾਲ ਉਨ੍ਹਾਂ ਦਾ 17 ਸਾਲ ਦੇ ਪੁੱਤਰ ਦੀ ਮੌਤ ਹੋਈ ਸੀ । ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਗਲੀ ਕਾਰਵਾਈ ਕੀਤਾ ਜਾ ਰਹੀ ਹੈ । ਸੰਜੇ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਨਾਲ 1 ਸਾਲ ਪਹਿਲਾਂ ਜੋ ਹੋਇਆ ਉਸ ਦਰਦ ਨੂੰ ਸਮਝਿਆ ਜਾ ਸਕਦਾ ਹੈ । ਪਰ ਮਾਪੇ ਹੋਣ ਦੇ ਬਾਵਜੂਦ ਆਖ਼ਿਰ ਉਹ ਧੀ ਦੀ ਖੁਆਇਸ਼ ਪੂਰੀ ਕਰਨ ਦੇ ਲਈ ਕਿਸੇ ਦੀ ਗੋਦ ਤਾਂ ਨਹੀਂ ਉਜਾੜ ਸਕਦੇ ਹਨ । ਉਨ੍ਹਾਂ ਨੂੰ ਧੀ ਨੂੰ ਸਮਝਾਉਣਾ ਚਾਹੀਦਾ ਸੀ, ਰਿਸ਼ਤੇ ਸਿਰਫ਼ ਖ਼ੂਨ ਦੇ ਨਹੀਂ ਹੁੰਦੇ ਹਨ ਦਿਲ ਦੇ ਰਿਸ਼ਤੇ ਨਾਲ ਵੀ ਭੈਣ-ਭਰਾ ਬਣਾਏ ਜਾ ਸਕਦੇ ਹਨ। ਧੀ ਦੀ ਇੱਕ ਇੱਛਾ ਪੂਰੀ ਕਰਨ ਦੇ ਲਈ ਉਨ੍ਹਾਂ ਨੇ ਭਰਾ ਤੋਂ ਬਾਅਦ ਹੁਣ ਮਾਪਿਆਂ ਨੂੰ ਉਸ ਤੋਂ ਦੂਰ ਕਰ ਦਿੱਤਾ ।

Exit mobile version