ਅੰਮ੍ਰਿਤਸਰ ਸੀਟ ‘ਤੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ ਵਿਚ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਪਹਿਲੇ ਨੰਬਰ ‘ਤੇ ਸੀ ਪਰ ਹੁਣ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ ਸੀਟ ‘ਤੇ ਕਾਂਗਰਸ ਦੇ ਗੁਰਜੀਤ ਔਜਲਾ ਲਗਾਤਾਰ ਬੜ੍ਹਤ ਵੱਲ ਹਨ। ਉਨ੍ਹਾਂ ਨੂੰ 199321 ਵੋਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 165943, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 167512 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 124645 ਵੋਟਾਂ ਮਿਲੀਆਂ ਹਨ।
ਇਥੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਜਿਨ੍ਹਾਂ ਵਿਚੋਂ 56.06 ਫੀਸਦੀ ਵੋਟਰਾਂ ਨੇ ਲੋਕ ਸਭਾ ਚੋਣਾਂ ਲਈ ਮਤਦਾਨ ਕੀਤਾ। ਇਨ੍ਹਾਂ ਵਿਚ 4 ਲੱਖ 87 ਹਜ਼ਾਰ 101 ਪੁਰਸ਼, 4 ਲੱਖ 16 ਹਜ਼ਾਰ 86 ਔਰਤਾਂ ਤੇ 19 ਟ੍ਰਾਸਜੈਂਡਰਾਂ ਨੇ ਵੋਟ ਕੀਤਾ ਹੈ। ਪੂਰੇ ਪੰਜਾਬ ਵਿਚ ਅੰਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ ਜਿਥੇ ਸਭ ਤੋਂ ਘੱਟ ਵੋਟਿੰਗ ਹੋਈ ਹੈ।