The Khalas Tv Blog India ਦੇਸ਼ ਵਾਸੀਆਂ ਲਈ ਖੁਸ਼ਖਬਰੀ, ਇਸ ਸਾਲ ਆ ਜਾਵੇਗੀ ਕੋਰੋਨਾ ਵੈਕਸੀਨ : ਸਿਹਤ ਮੰਤਰੀ ਹਰਸ਼ਵਰਧਨ
India

ਦੇਸ਼ ਵਾਸੀਆਂ ਲਈ ਖੁਸ਼ਖਬਰੀ, ਇਸ ਸਾਲ ਆ ਜਾਵੇਗੀ ਕੋਰੋਨਾ ਵੈਕਸੀਨ : ਸਿਹਤ ਮੰਤਰੀ ਹਰਸ਼ਵਰਧਨ

‘ਦ ਖ਼ਾਲਸ ਬਿਊਰੋ:- ਕੋਰੋਨਾ ਵੈਕਸੀਨ ਤਿਆਰ ਕਰਨ ਵਿੱਚ ਭਾਰਤ ਸਮੇਤ ਲਗਭਗ ਸਾਰੇ ਮੁਲਕ ਜੁਟੇ ਹੋਏ ਹਨ, ਤਾਂ ਜੋ ਕੋਰੋਨਾਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

ਭਾਰਤ ‘ਚ ਕੋਰੋਨਾ ਵੈਕਸੀਨ ਕਦੋਂ ਉਪਲੱਬਧ ਹੋਵੇਗੀ, ਇਸ ਬਾਰੇ ਪੂਰਾ ਦੇਸ਼ ਚਿੰਤਾ ਵਿੱਚ ਹੈ। ਪਰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਾਅਵਾ ਕੀਤਾ ਹੈ, ਕਿ ਦੇਸ਼ ‘ਚ ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਖਿਲਾਫ ਵੈਕਸੀਨ ਆ ਜਾਵੇਗੀ। ਅਗਲੇ ਚਾਰ ਤੋਂ ਪੰਜ ਮਹੀਨਿਆਂ ‘ਚ Covid-19 ਵੈਕਸੀਨ ਉਪਲਬੱਧ ਹੋਣ ਦੀ ਸੰਭਾਵਨਾ ਹੈ।

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ-19 ਵੈਕਸੀਨ ਉਮੀਦਵਾਰਾਂ ‘ਚੋਂ ਇੱਕ ਨੇ ਮਨੁੱਖੀ ਪ੍ਰੀਖਣ ਟ੍ਰਾਇਲ ਦੇ ਤੀਜੇ ਗੇੜ ‘ਚ ਐਂਟਰੀ ਕੀਤੀ ਹੈ। ਤੀਜੇ ਗੇੜ ‘ਚ ਐਂਟਰੀ ਕਰਨ ਵਾਲੇ ਵੈਕਸੀਨ ਉਮੀਦਵਾਰ ਨੇ ਆਪਣੇ ਪ੍ਰੀਖਣ ਦੇ ਸ਼ੁਰੂਆਤੀ ਗੇੜਾਂ ਵਿੱਚ ਉਤਸ਼ਾਹਜਨਕ ਨਤੀਜੇ ਪ੍ਰਾਪਤ ਕੀਤੇ ਹਨ।

ਸਿਹਤ ਮੰਤਰੀ ਹਰਸ਼ਵਰਧਨ ਨੇ ਦੂਸਰੇ ਟਵੀਟ ਵਿੱਚ ਲਿਖਿਆ ਹੈ ਕਿ ਦੇਸ਼ ਦੀ 135 ਕਰੋੜ ਦੀ ਅਬਾਦੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਨਾਗਰਿਕਾਂ ਨੂੰ ਕਾਫ਼ੀ ਹੱਦ ਤੱਕ ਸੁਰੱਖਿਅਤ ਰੱਖਣ ਦੇ ਯੋਗ ਹਾਂ।

Exit mobile version