‘ਦ ਖਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਨੇ ਦੋ ਸਾਲ ਤੋ ਤਬਾਹੀ ਮਚਾ ਰੱਖੀ ਹੈ। ਹੁਣ ਜਾ ਕੇ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਲੋਕ ਟੀਕੇ ਲਗਵਾ ਕੇ ਆਪਣੀ ਜਿੰਦਗੀ ਸੁਰੱਖਿਅਤ ਕਰ ਰਹੇ ਹਨ। ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਫਾਇਦੇਮੰਦ ਵੀ ਸਾਬਿਤ ਹੋ ਰਹੇ ਹਨ।
ਇਕ ਖੋਜ ਹੋਈ ਹੈ ਕਿ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਵੀ ਸਰੀਰ ਨੂੰ ਲਾਭ ਪਹੁੰਚਾ ਸਕਦੇ ਹਨ।ਦੱਸਿਆ ਗਿਆ ਹੈ ਕਿ ਸੰਪਰਕ ਵਿਚ ਆਏ ਅਜਿਹੇ ਨੁਕਸਾਨਦੇਹ ਕੋਰੋਨਾ ਵਾਇਰਸ, ਜਿਸ ਕਾਰਨ ਸਿਰਫ ਸਰਦੀ-ਜ਼ੁਕਾਮ ਵਰਗੀ ਪਰੇਸ਼ਾਨੀ ਹੁੰਦੀ ਹੈ, ਕੋਵਿਡ -19 ਦੇ ਵਿਰੁੱਧ ਕੁਝ ਹੱਦ ਤੱਕ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।
ਇਹ ਖੋਜ ‘ਨੇਚਰ ਕਮਿਊਨੀਕੇਸ਼ਨਜ਼’ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਕੋਵਿਡ-19 ਦਾ ਕਾਰਨ ਬਣਨ ਵਾਲੇ ਨੋਵਲ ਕਰੋਨਾ ਵਾਇਰਸ ਦੀ ਲਾਗ ਅਤੇ ਐਂਟੀ-ਕੋਵਿਡ ਟੀਕਾਕਰਨ ਸਾਰਸ-ਕੋਵ-2 ਦੇ ਵਿਰੁੱਧ ਮਜ਼ਬੂਤ ਇਮਿਊਨਿਟੀ ਵਿਕਸਿਤ ਕਰਦਾ ਹੈ।
ਜ਼ਿਊਰਿਖ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਹਫਤੇ ਇੱਕ “cross-reactive” ਪ੍ਰਤੀਰੋਧਕ ਪ੍ਰਤੀਕ੍ਰਿਆ ਦਾ ਖੁਲਾਸਾ ਕੀਤਾ। ਜਿਸ ਨੂੰ ਲੈ ਕੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਇੱਕ ਅਹਿਮ ਕੜੀ ਹੋ ਸਕਦੀ ਹੈ, ਕਿ ਵਿਆਪਕ ਕੋਰੋਨਵਾਇਰਸ ਪ੍ਰਤੀਰੋਧਤਾ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ।
ਜ਼ਿਊਰਿਖ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਮੈਡੀਕਲ ਵਾਇਰੋਲੋਜੀ ਦੇ ਮੁਖੀ ਅਲੈਗਜ਼ੈਂਡਰ ਟ੍ਰੈਕੋਲਾ ਨੇ ਕਿਹਾ ਕਿ ਹੋਰ ਕੋਰੋਨਵਾਇਰਸ ਦੇ ਵਿਰੁੱਧ ਮਜ਼ਬੂਤ ਇਮਿਊਨ ਪ੍ਰਤਿਕਿਰਿਆ ਵਾਲੇ ਲੋਕਾਂ ਵਿੱਚ ਵੀ SARS-CoV-2 ਦੀ ਲਾਗ ਤੋਂ ਕੁਝ ਹੱਦ ਤੱਕ ਬਚਾਅ ਹੁੰਦਾ ਹੈ।